Implementing the restriction exemption program

Written by on September 30, 2021

ਯੋਗ ਸੰਸਥਾਵਾਂ ਜਿਨ੍ਹਾਂ ਨੂੰ ਵੈਕਸੀਨੇਸ਼ਨ ਦੇ ਸਬੂਤ ਜਾਂ ਨਿਜੀ ਤੌਰ ਕਰਾਏ ਗਏ ਨੈਗੇਟਿਵ ਕੋਵਿਡ-19 ਟੈਸਟ ਨਤੀਜੇ ਦੀ ਲੋੜ ਹੈ ਉਹ ਪਾਬੰਦੀਆਂ ਤੋਂ ਛੋਟ ਪ੍ਰੋਗਰਾਮ ਨੂੰ ਲਾਗੂ ਕਰ ਸਕਦੇ ਹਨ। ਭਾਗ ਲੈਣ ਵਾਲੇ ਬਿਜ਼ਨਸ ਨੂੰ ਪ੍ਰੋਗਰਾਮ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ।

ਲਾਗੂ ਹੋਣ ਤੇ ਨਿਯਮ ਪੂਰੀ ਸੁਵਿਧਾ(ਫੈਸਿਲਿਟੀ) ਵਿੱਚ ਲਾਗੂ ਕੀਤੇ ਜਾਣੇ ਚਾਹੀਦੇ ਹਨ। ਬਿਨਾਂ ਵੈਕਸੀਨੇਸ਼ਨ ਵਾਲੇ ਲੋਕਾਂ ਨੂੰ ਆਊਟਡੋਰ ਸਰਵਿਸ ਅਤੇ ਵੈਕਸੀਨੇਟਿਡ ਲੋਕਾਂ ਨੂੰ ਇੰਨਡੋਰ ਸੇਵਾਵਾਂ ਦੇਣ ਵਾਲੇ ਹਾਈਬ੍ਰਿਡ ਪ੍ਰੋਗਰਾਮਾਂ ਤੇ ਮਨਾਹੀ ਹੈ। ਪ੍ਰੋਗਰਾਮ ਨੂੰ ਕਿਸੇ ਖਾਸ ਦਿਨ ਜਾਂ ਸਮੇ ਦੀ ਬਜਾਏ ਹਰ ਸਮੇ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਸਿੱਖਲਾਈ, ਆਡਿਟ(ਚੈਕਿੰਗ) ਅਤੇ ਲਾਗੂਕਰਨ ਸਬੰਧੀ ਜਾਂਚ ਇਹ ਯਕੀਨੀ ਬਣਾਉਣ ਲਈ ਕੀਤੀ ਜਾਵੇਗੀ ਕਿ ਭਾਗ ਲੈਣ ਵਾਲੇ ਕਾਰੋਬਾਰ ਜ਼ਰੂਰਤਾਂ ਦੀ ਪਾਲਣਾ ਕਰ ਰਹੇ ਹਨ। ਅਲਬਰਟਨਜ਼ ਕਿਸੇ ਕਾਰੋਬਾਰ ਦੁਆਰਾ ਪ੍ਰੋਗਰਾਮ ਦੇ ਨਿਯਮਾਂ ਦੀ ਸਹੀ ਪਾਲਣਾ ਨਾਂ ਕਰਨ ਸਬੰਧੀ ਸ਼ਿਕਾਇਤ https://ephisahs.microsoftcrmportals.com/create-case/ ਤੇ ਦਰਜ ਕਰਾ ਸਕਦੇ ਹਨ।

ਜੇ ਕੋਈ ਬਿਜ਼ਨਸ ਪ੍ਰੋਗਰਾਮ ਨੂੰ ਲਾਗੂ ਨਾ ਕਰਨ ਦੀ ਚੋਣ ਕਰਦਾ ਹੈ ਤਾਂ ਉਨ੍ਹਾਂ ਨੂੰ ਮੌਜੂਦਾ ਜਨਤਕ ਸਿਹਤ ਉਪਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਵਧੇਰੇ ਜਾਣਕਾਰੀ ਇਥੇ ਲਓ: https://www.alberta.ca/covid-19-public-health-actions.aspx

 


Reader's opinions

Current track

Title

Artist

Request A Song
close slider

    Advertise with Us