ਹੈਲਥ ਕੇਅਰ ਦੀ ਸਮਰਥਾ ਵਧਾਉਣ ਲਈ ਹੋਰ ਫੰਡਿੰਗ 

Written by on September 13, 2021

News release

ਹੈਲਥ ਕੇਅਰ ਦੀ ਸਮਰਥਾ ਵਧਾਉਣ ਲਈ ਹੋਰ ਫੰਡਿੰਗ 

ਸਤੰਬਰ 09, 2021 Media inquiries

 

36 ਮਿਲੀਅਨ ਡਾਲਰ ਤੱਕ ਦੀ ਨਵੀਂ ਫੰਡਿੰਗ ਤਨਖਾਹਾਂ ਵਿੱਚ ਸੁਧਾਰ ਕਰੇਗੀ ਅਤੇ ਵਧੇਰੇ ਅਲਬਰਟਨਜ਼ ਨੂੰ ਹਸਪਤਾਲ ਤੋਂ ਬਾਹਰ ਦੇਖਭਾਲ ਲਈ ਅਤੇ ਚੌਥੀ ਲਹਿਰ ਦੌਰਾਨ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਵਧੇਰੇ ਸਾਧਨ ਦੇਣ ਲਈ ਹੋਰ ਕਰਮਚਾਰੀ ਵਧਾਉਣ ਵਿੱਚ ਸਹਾਇਕ ਹੋਵੇਗੀ।

ਹੋਮ ਕੇਅਰ ਅਤੇ ਸੁਵਿਧਾ-ਅਧਾਰਿਤ(ਫੈਸਿਲਿਟੀ) ਨਿਰੰਤਰ ਦੇਖਭਾਲ ਵਿੱਚ ਸੁਧਾਰ ਦਾ ਅਰਥ ਇਹ ਹੋਵੇਗਾ ਕਿ ਵਧੇਰੇ ਅਲਬਰਟਨਜ਼ ਨੂੰ ਉਨ੍ਹਾਂ ਦੇ ਘਰਾਂ ਅਤੇ ਕਮਿਉਨਿਟੀ ਵਿੱਚ ਲੋੜੀਂਦੀ ਦੇਖਭਾਲ ਮਿਲੇਗੀ। ਇਹ ਕੋਵਿਡ-19 ਤੋਂ ਹਸਪਤਾਲ ਦਾਖਲੇ ਵਿੱਚ ਵਾਧੇ ਕਾਰਨ ਸਿਹਤ ਸੰਭਾਲ ਪ੍ਰਣਾਲੀ ਦੇ ਸਾਰੇ ਹਿੱਸਿਆਂ ਜਿਵੇਂ ਕਿ ਗੰਭੀਰ ਦੇਖਭਾਲ ਆਦਿ ਤੇ ਦਬਾਅ ਘਟਾਉਣ ਵਿੱਚ ਸਹਾਇਤਾ ਕਰੇਗੀ।

400 ਤੋਂ ਵੱਧ ਅਲਬਰਟਨਜ਼ ਇਸ ਵੇਲੇ ਹਸਪਤਾਲਾਂ ਤੋਂ ਨਿਰੰਤਰ ਦੇਖਭਾਲ ਸਹੂਲਤਾਂ ਵਿੱਚ ਜਾਣ ਦੀ ਉਡੀਕ ਕਰ ਰਹੇ ਹਨ ਅਤੇ ਹੋਰ ਬਹੁਤ ਸਾਰੇ ਘਰੇਲੂ ਦੇਖਭਾਲ ਸੇਵਾਵਾਂ ਨਾਲ ਸੁਵਿਧਾ ਅਧਾਰਿਤ ਦੇਖਭਾਲ ਤੋਂ ਬਾਹਰ ਆਪਣੇ ਘਰਾਂ ਨੂੰ ਪਰਤਣ ਦੀ ਉਡੀਕ ਕਰ ਰਹੇ ਹਨ।

ਸਿਹਤ ਸੰਭਾਲ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ

ਕੰਟਰੈਕਟਿਡ ਹੋਮ ਕੇਅਰ ਏਜੰਸੀਆਂ ਨੂੰ ਉਨ੍ਹਾਂ ਦੇ ਸਰਟੀਫਾਈਡ ਸਿਹਤ-ਸੰਭਾਲ ਸਹਾਇਕਾਂ ਦੀ ਤਨਖਾਹ ਵਿੱਚ ਵਾਧਾ ਪ੍ਰਦਾਨ ਕਰਨ ਲਈ ਦੋ ਸਾਲਾਂ ਵਿੱਚ 22 ਮਿਲੀਅਨ ਡਾਲਰ ਦੀ ਹੋਰ ਫੰਡਿੰਗ ਹੋਵੇਗੀ। ਵਧਾਈ ਗਈ ਫੰਡਿੰਗ ਅਲਬਰਟਾ ਹੈਲਥ ਸਰਵਿਸਿਜ਼ ਨਾਲ ਇਕਰਾਰਨਾਮੇ ਵਾਲੇ ਘਰੇਲੂ ਦੇਖਭਾਲ ਏਜੰਸੀਆਂ ਵਿੱਚ ਕੰਮ ਕਰ ਰਹੇ ਹੈਲਥ ਕੇਅਰ ਕਾਮਿਆਂ ਲਈ ਅਗਲੇ 13 ਮਹੀਨਿਆਂ ਲਈ 2 ਡਾਲਰ ਪ੍ਰਤੀ ਘੰਟਾ ਦਾ ਵਾਧਾ ਪ੍ਰਦਾਨ ਕਰੇਗੀ। ਫੰਡਿੰਗ ਵਿੱਚ ਇਹ ਵਾਧਾ ਪ੍ਰਦਾਨ ਕਰਨ ਦਾ ਉਦੇਸ਼ ਮੌਜੂਦਾ ਤਨਖਾਹ ਨੂੰ ਬਰਕਰਾਰ ਰੱਖਣ ਅਤੇ ਵਾਧੂ ਸਟਾਫ ਦੀ ਭਰਤੀ ਕਰਨ ਵਿੱਚ ਸਹਾਇਤਾ ਕਰਨਾ ਹੈ ਜਿਸ ਨਾਲ ਵਧੇਰੇ ਅਲਬਰਟਨਜ਼ ਨੂੰ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਦੇਖਭਾਲ ਮਿਲੇਗੀ। ਘਰੇਲੂ ਦੇਖਭਾਲ ਪ੍ਰਣਾਲੀ ਵਿੱਚ ਇਸ ਵੇਲੇ ਸੈਂਕੜੇ ਹੈਲਥ ਕੇਅਰ ਕਾਮਿਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ।

 

ਅਲਬਰਟਾ ਹੈਲਥ ਸਰਵਿਸਿਜ਼, ਏਜੰਸੀਆਂ ਲਈ ਅਧਿਕਾਰਤ ਘਰੇਲੂ ਦੇਖਭਾਲ ਦੇ ਘੰਟੇ ਵੀ ਵਧਾ ਰਹੀ ਹੈ ਅਤੇ ਫੰਡਿੰਗ ਵਿੱਚ ਵਾਧਾ ਏਜੰਸੀਆਂ ਨੂੰ ਇਨ੍ਹਾਂ ਘੰਟਿਆਂ ਦੀ ਪੂਰਤੀ ਵਿੱਚ ਸਹਾਇਤਾ ਕਰੇਗਾ। ਇਹ ਸੁਵਿਧਾ-ਅਧਾਰਤ ਨਿਰੰਤਰ ਦੇਖਭਾਲ (facility-based continuing care) ਸਮੀਖਿੱਆ ਵਿੱਚ ਸਿਫਾਰਸ਼ ਕੀਤੇ ਅਨੁਸਾਰ ਭਾਈਚਾਰੇ ਵਿੱਚ ਹੀ ਵਧੇਰੇ ਦੇਖਭਾਲ ਦਾ ਸਮਰਥਨ ਕਰਦਾ ਹੈ।

ਹੋਮ ਕੇਅਰ ਕਾਮਿਆਂ ਵਿੱਚ ਵਾਧਾ ਕਰਨ ਬਾਰੇ

ਘਰੇਲੂ ਦੇਖਭਾਲ ਅਤੇ ਨਿਰੰਤਰ ਦੇਖਭਾਲ ਸਹੂਲਤਾਂ ਨੂੰ 31 ਮਾਰਚ 2022 ਤੱਕ ਘਰੇਲੂ ਦੇਖਭਾਲ ਅਤੇ ਨਿਰੰਤਰ ਦੇਖਭਾਲ ਸਹੂਲਤਾਂ ਨੂੰ ਸਮਰਥਨ ਦੇਣ ਲਈ ਕਰਮਚਾਰੀਆਂ ਦੀ ਸਮਰੱਥਾ ਨੂੰ ਵਧਾਉਣ ਲਈ 14 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਕੋਵਿਡ-19 ਕਾਰਨ ਸਿਹਤ ਪ੍ਰਣਾਲੀ ਤੇ ਦੁਬਾਰਾ ਦਬਾਅ ਤੋਂ ਤੁਰੰਤ ਨਜਿੱਠਣ ਦੀ ਲੋੜ ਹੈ। ਆਰਾਮਦਾਇਕ ਦੇਖਭਾਲ ਸਹਾਇਕ(comfort care aide) ਪ੍ਰੋਗਰਾਮ ਦੇ ਸਮਾਨ ਜਿਸਨੇ ਨਿਰੰਤਰ ਦੇਖਭਾਲ ਸਹੂਲਤਾਂ ਲਈ ਸਟਾਫਿੰਗ ਪੂਲ ਮੁਹੱਈਆ ਕਰਵਾਇਆ ਹੈ ਅਤੇ ਇਹ ਵਾਧੂ ਫੰਡਿੰਗ ਮੌਜੂਦਾ ਜਾਂ ਨਵੇਂ ਸਟਾਫ ਨੂੰ ਚਾਲੂ ਰੱਖਣ ਅਤੇ ਥੋੜੇ ਸਮੇ ਦੀ ਲੋੜ ਦੀ ਪੂਰਤੀ ਲਈ ਕਈ ਤਰ੍ਹਾਂ ਦੇ ਨਵੇਂ ਤਰੀਕਿਆਂ ਦਾ ਸਮਰਥਨ ਕਰੇਗੀ।

ਪ੍ਰਮੁੱਖ ਤੱਥ

  • ਕਨੇਡੀਅਨ ਇੰਸਟੀਚਿਟ ਫਾਰ ਹੈਲਥ ਇਨਫਰਮੇਸ਼ਨ (CIHI) ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕਨੇਡਾ ਵਿੱਚ ਬਜ਼ੁਰਗਾਂ ਦੀ ਵੱਧ ਰਹੀ ਗਿਣਤੀ ਨੂੰ ਉਨ੍ਹਾਂ ਦੇ ਘਰਾਂ ਵਿੱਚ ਘਰੇਲੂ ਦੇਖਭਾਲ ਦੁਆਰਾ ਦੇਖਭਾਲ ਦੇ ਨਿਰੰਤਰ ਨਿਵਾਸਾਂ ਵਿੱਚ ਦਾਖਲੇ ਵਿੱਚ ਦੇਰੀ ਜਾਂ ਇਸਤੋਂ ਬਗੈਰ ਹੀ ਸਹਾਇਤਾ ਕੀਤੀ ਜਾ ਸਕਦੀ ਹੈ।
  • 1,32,000 ਤੋਂ ਵੱਧ ਅਲਬਰਟਨਜ਼ ਹਨ ਜੋ ਸਾਲਾਨਾ ਘਰੇਲੂ ਦੇਖਭਾਲ ਸੇਵਾਵਾਂ ਪ੍ਰਾਪਤ ਕਰਦੇ ਹਨ ਅਤੇ ਲਗਭਗ 28,000 ਅਲਬਰਟਨਜ਼ ਨਿਰੰਤਰ ਦੇਖਭਾਲ ਸਹੂਲਤਾਂ ਵਿੱਚ ਰਹਿੰਦੇ ਹਨ।
  • ਹੈਲਥ ਕੇਅਰ ਸਹਾਇਕ ਦੇ ਤਨਖਾਹ ਵਾਧੇ ਲਈ 22 ਮਿਲੀਅਨ ਡਾਲਰ ਅਗਲੇ ਦੋ ਸਾਲਾਂ ਵਿੱਚ ਪ੍ਰਦਾਨ ਕੀਤੇ ਜਾਣਗੇ ਜੋ 2021-22 ਵਿੱਚ 12 ਮਿਲੀਅਨ ਡਾਲਰ ਅਤੇ 2022-23 ਵਿੱਚ 10 ਮਿਲੀਅਨ ਡਾਲਰ ਹੋਣਗੇ।
  • ਘਰੇਲੂ ਦੇਖਭਾਲ ਸਹਾਇਕ ਦੀ ਤਨਖਾਹ ਵਿੱਚ ਵਾਧਾ ਠੇਕੇ ਤੇ ਰੱਖੀਆਂ ਗਈਆਂ ਹੋਮ ਕੇਅਰ ਏਜੰਸੀਆਂ ਵਿੱਚ ਕੰਮ ਕਰਨ ਵਾਲੇ ਸਟਾਫ ਲਈ ਹੈ। ਇਹ ਵਾਧਾ ਅਲਬਰਟਾ ਹੈਲਥ ਸਰਵਿਸਿਜ਼ ਜਾਂ ਇਕਰਾਰਨਾਮਾ(ਕੋਵਨੈਂਟ) ਹੈਲਥ ਹੋਮ ਕੇਅਰ ਸਟਾਫ ਤੇ ਲਾਗੂ ਨਹੀਂ ਹੁੰਦਾ।

ਸਬੰਧਿਤ ਖਬਰਾਂ

ਮਲਟੀਮੀਡੀਆ

ਮੀਡੀਆ ਪੁੱਛਗਿੱਛ

Steve Buick 

780-288-1735
ਸੀਨੀਅਰ ਪ੍ਰੈਸ ਸੈਕਟਰੀ, ਹੈਲਥ

 

View this announcement online
Government of Alberta newsroom
Contact government
Unsubscribe 

 


Reader's opinions

Current track

Title

Artist

Request A Song
close slider

    Advertise with Us