ਸਿਹਤ-ਸੰਭਾਲ ਪ੍ਰਬੰਧ ਦੀ ਸੁਰੱਖਿਆ ਲਈ ਜ਼ਰੂਰੀ ਕਦਮ

Written by on October 4, 2021

 ਨਿਊਜ਼ ਰਿਲੀਜ਼

ਸਿਹਤ-ਸੰਭਾਲ ਪ੍ਰਬੰਧ ਦੀ ਸੁਰੱਖਿਆ ਲਈ ਜ਼ਰੂਰੀ ਕਦਮ

30 ਸਤੰਬਰ, 2021

ਕੌਵਿਡ-19 ਮਹਾਂਮਾਰੀ ਦੀ ਚੌਥੀ  ਲਹਿਰ ਦੌਰਾਨ ਸਿਹਤ-ਸੰਭਾਲ ਪ੍ਰਬੰਧ ਅਤੇ ਐਲਬਰਟਾ ਨਿਵਾਸੀਆਂ ਦੀ ਸਿਹਤ ਦੀ ਸੁਰੱਖਿਆ ‘ਚ ਮਦਦ ਲਈ ਐਲਬਰਟਾ ਫੈਡਰਲ ਸਹਾਇਤਾ ਨੂੰ ਸਵੀਕਾਰ ਕਰੇਗਾ। 

ਟੀਕਾਕਰਨ-ਰਹਿਤ ਐਲਬਰਟਾ ਨਿਵਾਸੀਆਂ ਦੀਆਂ ਵਧ ਰਹੀਆਂ ਹਸਪਤਾਲ ਭਰਤੀਆਂ ਅਤੇ ਇੰਟੈਂਸਿਵ ਕੇਅਰ ਯੂਨਿਟਾਂ ‘ਚ ਦਾਖਲੇ ਸਿਹਤ-ਸੰਭਾਲ  ਪ੍ਰਬੰਧ ਲਈ ਲਗਾਤਾਰ ਚੁਣੌਤੀ ਬਣ ਰਹੇ ਹਨ,  ਜਿਸ ਪ੍ਰਬੰਧ ‘ਤੇ ਸਾਰੇ ਐਲਬਰਟਾ ਨਿਵਾਸੀ ਨਿਰਭਰ ਕਰਦੇ ਹਨ। ਮੌਜ਼ੂਦਾ ਸਮੇਂ, ਇੰਟੈਂਸਿਵ ਕੇਅਰ ਵਿਚਲੇ ਤਕਰੀਬਨ 90 ਪ੍ਰਤਿਸ਼ਤ ਮਰੀਜ਼ ਟੀਕਾਕਰਨ-ਰਹਿਤ ਮਰੀਜ਼ ਹਨ। 

ਹੁਣੇ ਤੋਂ ਲਾਗੂ ਹੁੰਦਿਆਂ, ਸੂਬੇ ਭਰ ‘ਚ ਐਕਿਊਟ ਕੇਅਰ ਵਰਕਰਾਂ ਉਪਰਲੇ ਭਾਰ ਨੂੰ ਘਟਾਉਣ ਵਾਸਤੇ ਕੈਨੇਡੀਅਨ ਆਰਮਡ ਫੋਰਸਜ਼ 10 ਤੱਕ ਆਈ ਸੀ ਯੂ ਟਰੇਂਡ ਸਟਾਫ ਅਤੇ ਕੈਨੇਡੀਅਨ ਰੈੱਡ ਕਰਾਸ 20 ਆਈ ਸੀ ਯੂ ਟਰੇਂਡ ਸਟਾਫ ਲਗਾਉਣਗੇ, ਜਿੰਨ੍ਹਾਂ ਪਾਸ ਵੱਖ ਵੱਖ ਪੱਧਰਾਂ ਦੀ ਟਰੇਨਿੰਗ ਹੋਵੇਗੀ।  ਇਹ ਟੀਮਾਂ ਐਲਬਰਟਾ ‘ਚ ਜਿੰਨੀ ਜ਼ਲਦੀ ਸੰਭਵ ਹੋ ਸਕਿਆ, ਪਹੁੰਚ ਜਾਣਗੀਆਂ।

ਨਿਊਫਾਊਂਡਲੈਂਡ ਅਤੇ ਲੈਬਰਾਡੌਰ ਸਰਕਾਰ ਪੰਜ ਤੋਂ ਛੇ ਆਈ ਸੀ ਯੂ ਟਰੇਂਡ ਸਟਾਫ ਦੀ ਟੀਮ ਭੇਜੇਗੀ, ਜਿਸ ਬਾਰੇ ਅਗਲੇ ਵਿਸਥਾਰਾਂ ਦੀ ਘੋਸ਼ਣਾ ਅਜੇ ਕੀਤੀ ਜਾਵੇਗੀ। 

ਐਲਬਰਟਾ ਸਰਕਾਰ ਇਹ ਯਕੀਨੀ ਬਣਾਉਣ ਲਈ ਔਖੇ, ਪ੍ਰੰਤੂ ਜ਼ਰੂਰੀ ਕਦਮ ਉਠਾਉਣੇ ਜਾਰੀ ਰੱਖੇਗੀ, ਕਿ ਜਿੰਨੇ ਵੀ ਵੱਧ ਤੋਂ  ਵੱਧ ਐਲਬਰਟਾ ਨਿਵਾਸੀ ਸੰਭਵ ਹੋ ਸਕਦੇ ਹਨ,  ਉਹ ਆਪਣੀਆਂ ਜ਼ਰੂਰੀ ਸਿਹਤ ਲੋੜਾਂ ਲਈ ਸੂਬੇ ‘ਚ ਹੀ ਇਲਾਜ ਪ੍ਰਾਪਤ ਕਰਨਾਂ ਜਾਰੀ ਰੱਖ ਸਕਣ।

ਵਧੀਕ ਸਹਾਇਤਾ

ਅਚਨਚੇਤੀ ਸੰਕਟ ਯੋਜਨਾਂ ਦੇ ਇਕ ਹਿੱਸੇ ਵਜੋਂ, ਕੈਨੇਡੀਅਨ ਆਰਮਡ ਫੋਰਸਜ਼ ਮੈਡੀਕਲ ਟ੍ਰਾਂਸਪੋਰਟ ਮੁਹੱਈਆ ਕਰਨ ਲਈ ਤਿਆਰ ਹੋਣਗੇ – ਇਹ ਐਲਬਰਟਾ ਦੀਆਂ  ਮੌਜ਼ੂਦਾ ਸਮਰੱਥਾਵਾਂ ‘ਚ ਇਕ ਵਾਧਾ ਹੋਵੇਗਾ।  ਜੇਕਰ ਐਲਬਰਟਾ ਨੂੰ ਆਪਣੇ ਖੁਦ ਦੇ ਮਰੀਜ਼ਾਂ ਨੂੰ ਸੂਬੇ ਤੋਂ ਬਾਹਰ ਬਦਲਣ ਦੀ ਲੋੜ  ਪੈਂਦੀ ਹੈ ਤਾਂ ਕੈਨਡੀਅਨ  ਆਰਮਡ ਫੋਰਸਜ਼ ਸਹਾਇਤਾ ਵਾਸਤੇ 48 ਘੰਟਿਆਂ ਦੇ ਅੰਦਰ ਅੰਦਰ ਤਿਆਰ ਹੋਣਗੀਆਂ। 

ਐਲਬਰਟਾ ਸਰਕਾਰ ਐਲਬਰਟਾ ਨਿਵਾਸੀਆਂ ਨੂੰ ਜਾਣਕਾਰੀ ਦਿੰਦੀ ਰਹੇਗੀ,  ਜੇਕਰ ਸਹਾਇਤਾ ਵਾਸਤੇ ਕੋਈ ਵਧੀਕ ਪੇਸ਼ਕਸ਼ਾਂ ਪ੍ਰਵਾਨ ਕੀਤੀਆਂ ਜਾਂਦੀਆਂ ਹਨ।

ਵੈਕਸੀਨ ਲਗਵਾਉ

ਐਲਬਰਟਾ ਨਿਵਾਸੀਆਂ ਲਈ ਸਭ ਤੋਂ ਵਧੀਆ ਤਰੀਕਾ, ਜਿਸ ਨਾਲ ਉਹ ਆਪਣੇ ਆਪ ਨੂੰ ਅਤੇ ਆਪਣੀਆਂ ਕਮਿਊਨਿਟੀਆਂ ਨੂੰ ਕੌਵਿਡ-19 ਤੋਂ ਸੁਰੱਖਿਅਤ ਰੱਖ ਸਕਦੇ ਹਨ, ਉਹ ਹੈ ਮੁਕੰਮਲ ਰੂਪ ‘ਚ ਵੈਕਸੀਨ ਲਗਵਾਉਣਾ।

ਸੂਬੇ ਭਰ ‘ਚ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਖੁਰਾਕ ਲਗਵਾਉਣ ਵਾਸਤੇ ਬੁੱਕਿੰਗ ਕਰਨੀਆਂ ਵੱਡੇ ਰੂਪ ‘ਚ ਉਪਲਬਧ ਹਨ। ਐਲਬਰਟਾ ਨਿਵਾਸੀ alberta.ca/vaccine ‘ਤੇ ਜਾ ਕੇ ਐਪੁਆਇੰਟਮੈਂਟ ਬੁੱਕ ਕਰ ਸਕਦੇ ਹਨ। ਪਹਿਲੀ ਅਤੇ ਦੂਸਰੀ ਖੁਰਾਕ ਲਈ ਵਾਕ-ਇੰਨ ਕਲੀਨਿਕਾਂ ਕਈ ਵਿਭਿੰਨ ਥਾਵਾਂ ‘ਤੇ ਉਪਲਬਧ ਹਨ।.

ਸਬੰਧਤ ਜਾਣਕਾਰੀ

ਮਲਟੀਮੀਡੀਆ

ਮੀਡੀਆ ਇਨਕੁਆਰੀਆਂ

 Steve Buick 

780-288-1735
ਪ੍ਰੈੱਸ ਸੈਕਰੇਟਰੀ, ਹੈਲਥ

 


Reader's opinions

Current track

Title

Artist

Request A Song
close slider

    Advertise with Us