ਸਿਹਤ ਪ੍ਰਣਾਲੀ ਨੂੰ ਕੋਵਿਡ-19 ਤੋਂ ਬਚਾਉਣ ਲਈ ਹੋਰ ਕਾਰਵਾਈਆਂ

Written by on September 8, 2021

News release

 

ਸਿਹਤ ਪ੍ਰਣਾਲੀ ਨੂੰ ਕੋਵਿਡ-19 ਤੋਂ ਬਚਾਉਣ ਲਈ ਹੋਰ ਕਾਰਵਾਈਆਂ

ਸਤੰਬਰ 03, 2021 Media inquiries

 

ਬਿਨਾਂ ਵੈਕਸੀਨ ਦੇ ਲੋਕਾਂ ਵਿੱਚ ਕੋਵਿਡ-19 ਦੇ ਵਧ ਰਹੇ ਫੈਲਾਅ ਅਤੇ ਵਧਦੇ ਹਸਪਤਾਲ ਦਾਖਲਿਆਂ ਦੇ ਕਾਰਨ ਅਲਬਰਟਨਜ਼ ਵਿੱਚ ਇਸਦੇ ਫੈਲਣ ਨੂੰ ਘਟਾਉਣ ਅਤੇ ਹੈਲਥ ਕੇਅਰ ਸਿਸਟਮ ਨੂੰ ਬੇਕਾਬੂ ਹੋਣ ਤੋਂ ਰੋਕਣ ਲਈ ਅਸਥਾਈ ਉਪਾਵਾਂ ਦੀ ਜ਼ਰੂਰਤ ਹੈ।

 

ਇਸ ਸਮੇ ਹਸਪਤਾਲ ਵਿੱਚ ਕੋਵਿਡ-19 ਦੇ 80 ਪ੍ਰਤੀਸ਼ਤ ਤੋਂ ਵੱਧ ਕੇਸ ਬਿਨਾਂ ਟੀਕੇ ਦੇ ਹਨ, ਜਿਨ੍ਹਾਂ ਵਿੱਚ 91 ਪ੍ਰਤੀਸ਼ਤ ਮਰੀਜ਼ ਆਈਸੀਯੂ ਵਿੱਚ ਹਨ।

 

“ਵੈਕਸੀਨ(ਟੀਕੇ) ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਸਥਿਤੀ ਬਦਲਣਯੋਗ ਹਨ। ਇਹੀ ਕਾਰਨ ਹੈ ਕਿ ਮੌਜੂਦਾ ਲਹਿਰ ਉਸ ਨਾਲੋਂ ਵੱਖਰੀ ਹੈ ਜੋ ਅਸੀਂ ਪਹਿਲਾਂ ਅਨੁਭਵ ਕੀਤੀ ਹੈ। ਹਾਲਾਂਕਿ ਸਾਨੂੰ ਮਹਾਮਾਂਰੀ ਤੋਂ ਬਚਾਅ ਲਈ ਪਹਿਲਾਂ ਵਰਗੇ ਉਪਾਅ ਵਰਤਣ ਦੀ ਲੋੜ ਨਹੀਂ ਪਰੰਤੂ ਬਿਨਾਂ ਟੀਕੇ ਤੋਂ ਵਿਅਕਤੀ ਅਜੇ ਵੀ ਖਤਰੇ ਵਿੱਚ ਹਨ ਅਤੇ ਸਿਹਤ ਪ੍ਰਣਾਲੀ ਤੇ ਵਾਧੂ ਦਬਾਅ ਪਾ ਰਹੇ ਹਨ। ਇਹੀ ਕਾਰਨ ਹੈ ਕਿ ਅਸੀਂ ਹੋਰ ਅਲਬਰਟਨਜ਼ ਨੂੰ ਵੀ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਲਈ ਨਵਾਂ ਪ੍ਰੋਤਸਾਹਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ।”

ਟਾਈਲਰ ਸ਼ੈਂਡਰੋ, ਸਿਹਤ ਮੰਤਰੀ

 

“ਜਿਵੇਂ ਕਿ ਮੈਂ ਹਮੇਸ਼ਾਂ ਹੀ ਅਲਬਰਟਾ ਦੀ ਸਿਹਤ ਦੀ ਰੱਖਿਆ ਲਈ ਉਪਾਅ ਲੈਣ ਲਈ ਅਲਬਰਟਾ ਅਤੇ ਦੁਨੀਆ ਭਰ ਦੇ ਤਾਜਾ ਸਬੂਤਾਂ ਦੀ ਵਰਤੋਂ ਕਰਦੀ ਹਾਂ। ਹਸਪਤਾਲ ਦਾਖਲਾ ਵਧਣ ਨਾਲ ਇਹ ਮਹੱਤਵਪੂਰਣ ਹੈ ਕਿ ਅਸੀਂ ਕੋਵਿਡ-19 ਦੇ ਫੈਲਣ ਨੂੰ ਘਟਾਉਣ ਵਿੱਚ ਸਹਾਇਤਾ ਲਈ ਵਾਧੂ ਕਦਮ ਚੁੱਕੀਏ। ਮੇਰਾ ਅੰਤਮ ਟੀਚਾ ਪੈਨਡੈਮਿਕ ਤੋਂ ਐਨਡੈਮਿਕ ਵੱਲ ਜਾਣਾ ਹੈ ਅਤੇ ਅਲਬਰਟਨਜ਼ ਦੀ ਸਿਹਤ ਤੇ ਵਧੇਰੇ ਧਿਆਨ ਕੇਂਦਰਤ ਕਰਨਾ ਜਾਰੀ ਰੱਖਣਾ ਹੈ ਸੋ ਸਾਨੂੰ ਕੋਵਿਡ ਨਾਲ ਰਹਿਣਾ ਸਿੱਖਣਾ ਚਾਹੀਦਾ ਹੈ। ਅੱਜ ਟੀਕਾ ਲਗਵਾਉਣਾ ਸਾਡੇ ਲਈ ਉੱਥੇ ਪਹੁੰਚਣ ਦਾ ਸਭ ਤੋਂ ਵਧੀਆ ਤਰੀਕਾ ਹੈ।”

ਡਾ. ਡੀਨਾ ਹਿੰਸ਼ਾ, ਸਿਹਤ ਦੀ ਮੁੱਖ ਮੈਡੀਕਲ ਅਫਸਰ

 

ਵੈਕਸੀਨ ਲੈਣ ਨੂੰ ਉਤਸ਼ਾਹਿਤ ਕਰਨ ਦੇ ਨਵੇਂ ਪ੍ਰੋਗਰਾਮ

ਇਕ ਵਾਰ ਮਿਲਣ ਵਾਲਾ 100 ਡਾਲਰ ਦਾ ਪ੍ਰੋਤਸਾਹਨ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਨ੍ਹਾਂ ਸਾਰੇ ਅਲਬਰਟਨਜ਼ ਲਈ ਉਪਲਬਧ ਹੈ ਜਿਨ੍ਹਾਂ ਨੂੰ 3 ਸਤੰਬਰ ਅਤੇ 14 ਅਕਤੂਬਰ ਵਿਚਕਾਰ ਟੀਕੇ ਦੀ ਪਹਿਲੀ ਜਾਂ ਦੂਜੀ ਖੁਰਾਕ ਮਿਲਦੀ ਹੈ।

 

ਇਸ ਪ੍ਰੋਤਸਾਹਨ ਦਾ ਉਦੇਸ਼ ਬਿਨਾਂ ਟੀਕੇ ਵਾਲੇ ਅਲਬਰਟਨਜ਼ ਨੂੰ ਜਲਦੀ ਸੁਰੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਤ ਕਰਨਾ ਹੈ।

 

ਵੈਕਸੀਨ ਲੈਣ ਤੋਂ ਬਾਅਦ ਯੋਗ ਅਲਬਰਟਨਜ਼ ਆਨਲਾਈਨ ਰਜਿਸਟਰ ਕਰਨ ਦੇ ਯੋਗ ਹੋਣਗੇ। ਅਲਬਰਟਾ ਹੈਲਥ ਸੂਬਾਈ ਟੀਕਾਕਰਣ ਡੇਟਾ ਤੇ ਰਜਿਸਟਰੇਸ਼ਨ ਨੂੰ ਪ੍ਰਮਾਣਿਤ ਕਰੇਗਾ। ਇਹ ਵੈਬਸਾਈਟ 13 ਸਤੰਬਰ ਤੋਂ ਉਪਲਬਧ ਹੋਵੇਗੀ। ਜਿੰਨਾਂ ਅਲਬਰਟਨਜ਼ ਕੋਲ 

ਕੰਪਿਊਟਰ ਨਹੀਂ ਹਨ ਉਹ 13 ਸਤੰਬਰ ਤੋਂ ਸ਼ੁਰੂ ਹੋਣ ਤੇ ਸਹਾਇਤਾ ਲਈ 310-0000 ਤੇ ਸੰਪਰਕ ਕਰ ਸਕਦੇ ਹਨ।

 

ਥੋੜੇ ਸਮੇ ਦੇ ਉਪਾਅ

  • ਸੂਬਾ 4 ਸਤੰਬਰ ਨੂੰ ਸਵੇਰੇ 8 ਵਜੇ ਤੋਂ ਸਾਰੇ ਅੰਦਰੂਨੀ ਜਨਤਕ ਸਥਾਨਾਂ ਅਤੇ ਕੰਮ ਸਥਾਨਾਂ ਲਈ ਮਾਸਕ ਲਾਜ਼ਮੀ ਬਣਾਏਗਾ। ਸਕੂਲਾਂ ਨੂੰ ਮਾਸਕਿੰਗ ਲਾਗੂ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਸਕੂਲ ਬੋਰਡ ਲੋੜ ਅਨੁਸਾਰ ਕੋਵਿਡ-19 ਪ੍ਰਬੰਧਨ ਨੀਤੀਆਂ ਨਿਰਧਾਰਤ ਕਰਦੇ ਰਹਿਣਗੇ।
  • ਅਤੇ 4 ਸਤੰਬਰ ਨੂੰ ਸਵੇਰੇ 8 ਵਜੇ ਤੋਂ ਰੈਸਟੋਰੈਂਟ, ਕੈਫੇ, ਬਾਰ, ਪੱਬ, ਨਾਈਟ ਕਲੱਬ ਅਤੇ ਹੋਰ ਲਾਇਸੈਂਸਸ਼ੁਦਾ ਅਦਾਰਿਆਂ ਨੂੰ ਰਾਤ 10 ਵਜੇ ਤੋਂ ਬਾਦ ਸ਼ਰਾਬ ਵਰਤਾਉਣ ਤੇ ਪਾਬੰਦੀ ਹੋਵੇਗੀ।
  • ਇਸ ਤੋਂ ਇਲਾਵਾ ਅਲਬਰਟਨਜ਼ ਨੂੰ ਵਿਅਕਤੀਗਤ ਸੰਪਰਕਾਂ ਨੂੰ ਸੀਮਤ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਇਸ ਲਈ ਪ੍ਰਾਂਤ ਜ਼ੋਰਦਾਰ ਸਿਫਾਰਸ਼ ਕਰਦਾ ਹੈ ਕਿ ਬਿਨਾਂ ਟੀਕੇ ਵਾਲੇ ਅਲਬਰਟਨਜ਼ ਆਪਣੇ ਅੰਦਰੂਨੀ ਸਮਾਜਿਕ ਇਕੱਠਾਂ ਨੂੰ ਸਿਰਫ ਦੋ ਸਹਿਯੋਗੀ ਪਰਿਵਾਰਾਂ(ਕੋਹਰਟ) ਵਿੱਚ ਵੱਧ ਤੋਂ ਵੱਧ 10 ਲੋਕਾਂ ਤੱਕ ਸੀਮਤ ਰੱਖਣ।
  • ਨਾਲ ਹੀ ਇਹ ਵੀ ਸਿਫਾਰਸ਼ ਕੀਤੀ ਜਾਂਦੀ ਹੈ ਕਿ ਮਾਲਕ ਸਟਾਫ ਦੇ ਕੰਮ ਤੇ ਵਾਪਸ ਆਉਣ ਦੀਆਂ ਆਪਣੀਆਂ ਯੋਜਨਾਵਾਂ ਨੂੰ ਰੋਕ ਦੇਣ ਅਤੇ ਇਸ ਦੀ ਬਜਾਏ ਘਰੋਂ ਕੰਮਾਂ ਨੂੰ ਜਾਰੀ ਰੱਖਣ। ਜੇ ਕਰਮਚਾਰੀ ਕੰਮ ਸਥਾਨ ਤੋਂ ਕੰਮ ਕਰਦੇ ਹਨ ਤਾਂ ਵਰਕ ਸਟੇਸ਼ਨਾਂ ਜਾਂ ਜਿੱਥੇ ਦੋ-ਮੀਟਰ ਸਰੀਰਕ ਦੂਰੀ ਜਾਂ ਲੋੜੀਂਦੀਆਂ ਸਰੀਰਕ ਰੁਕਾਵਟਾਂ ਵਾਲੇ ਖੇਤਰ ਨੂੰ ਛੱਡ ਕੇ ਅੰਦਰਲੇ ਖੇਤਰ ਵਿੱਚ ਮਾਸਕ ਪਾਉਣਾ ਲਾਜ਼ਮੀ ਹੈ।

 

ਵੈਕਸੀਨ ਲਈ ਹੋਰ ਪ੍ਰੋਤਸਾਹਨ

ਸਾਰੇ ਅਲਬਰਟਨਜ਼ ਜਿਨ੍ਹਾਂ ਨੇ ਟੀਕੇ ਦੀਆਂ ਦੋ ਖੁਰਾਕਾਂ ਪ੍ਰਾਪਤ ਕੀਤੀਆਂ ਹਨ ਅਤੇ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਉਹ ਓਪਨ ਫਾਰ ਸਮਰ ਲਾਟਰੀ ਲਈ ਬਾਕੀ 1 ਮਿਲੀਅਨ ਡਾਲਰ ਦੇ ਡਰਾਅ ਦੇ ਯੋਗ ਹਨ। ਰਜਿਸਟਰ ਕਰਨ ਅਤੇ ਪੂਰੇ ਵੇਰਵਿਆਂ ਲਈ alberta.ca/lottery ਤੇ ਜਾਓ। ਫਾਈਨਲ ਡਰਾਅ 23 ਸਤੰਬਰ ਨੂੰ ਬੰਦ ਹੋਵੇਗਾ।

 

ਪੂਰੀ ਤਰ੍ਹਾਂ ਸੁਰੱਖਿਅਤ(ਵੈਕਸੀਨੇਟਿਡ) ਅਲਬਰਟਨਜ਼ ਆਊਟਡੋਰ ਅਡਵੈਂਚਰ ਵੈਕਸੀਨ ਲਾਟਰੀ ਵਿੱਚ ਦਾਖਲ ਹੋਣ ਦੇ ਵੀ ਯੋਗ ਹਨ। ਰਜਿਸਟਰ ਕਰਨ ਅਤੇ ਪੂਰੇ ਵੇਰਵਿਆਂ ਲਈ alberta.ca/outdoor-adventure-vaccine-lottery.aspxਤੇ ਜਾਓ। ਇਹ ਲਾਟਰੀ 9 ਸਤੰਬਰ ਨੂੰ ਬੰਦ ਹੋਵੇਗੀ।

 

ਅਪੋਆਇੰਟਮੈਂਟ ਬੁੱਕ ਕਰੋ ਅਤੇ ਵੈਕਸੀਨ ਲਓ

ਸਾਰੇ ਅਲਬਰਟਨਜ਼ ਏਐਚਐਸ ਦੁਆਰਾ ਆਨਲਾਈਨ ਜਾਂ 811 ਤੇ ਜਾਂ ਭਾਗੀਦਾਰ ਫਾਰਮੇਸੀਆਂ participating pharmacies ਰਾਹੀਂ ਟੀਕਾ ਬੁੱਕ ਕਰ ਸਕਦੇ ਹਨ। ਪਹਿਲੀ ਖੁਰਾਕਾਂ ਲਈ ਵਾਕ-ਇਨ ਸਹੂਲਤ ਵੀ ਉਪਲਬਧ ਹਨ। ਸ਼ਡਿਊਲ ਅਤੇ ਲੋਕੇਸ਼ਨ ਲਈ ahs.ca/vaccine ਤੇ ਜਾਓ।

 

ਨਵੀਂ ਮਾਡਲਿੰਗ

ਮੱਧ ਅਗਸਤ ਵਿੱਚ ਉਪਲਬਧ ਜਾਣਕਾਰੀ ਦੇ ਅਧਾਰ ਤੇ ਸਤੰਬਰ ਦੇ ਅੰਤ ਤੱਕ ਅੰਦਾਜ਼ਨ ਕੋਵਿਡ-19 ਦੇ ਕੇਸਾਂ ਅਤੇ ਹਸਪਤਾਲ ਵਿੱਚ ਦਾਖਲੇ ਦਾ ਇੱਕ ਅਪਡੇਟਿਡ ਅਨੁਮਾਨ ਵਿਕਸਤ ਕੀਤਾ ਗਿਆ ਸੀ। ਮੌਜੂਦਾ ਅਸਲ ਅੰਕੜਾ ਅਨੁਮਾਨਾਂ ਦੇ ਉੱਚੇ ਸਿਰੇ ਵੱਲ ਰੁਝਾਨ ਦਿਖਾ ਰਿਹਾ ਹੈ ਸੋ ਸੰਖਿਆ ਅਨੁਮਾਨਾਂ ਤੋਂ ਵੱਧ ਸਕਦੀ ਹੈ। ਮਾਡਲ ਦੇ ਉੱਚ ਅੰਕੜੇ ਸਿਰਫ ਅਨੁਮਾਨ ਹਨ ਅਤੇ ਜੇਕਰ ਮੌਜੂਦਾ ਰੁਝਾਨ(ਕੇਸਾਂ ਦੀ ਗਿਣਤੀ) ਜਾਰੀ ਰਹਿੰਦੇ ਹਨ ਤਾਂ ਅਸਲ ਅੰਕੜੇ ਅਨੁਮਾਨ ਤੋਂ ਵੱਧ ਹੋ ਸਕਦੇ ਹਨ।

 

ਇਹ ਸੂਬਾਈ ਮਾਡਲਿੰਗ ਦਰਸਾਉਂਦੀ ਹੈ ਕਿ ਸਧਾਰਣ ਸਥਿਤੀ ਵਿੱਚ ਇੰਟੈਂਸਿਵ ਕੇਅਰ ਯੂਨਿਟ ਦੇ ਮਰੀਜਾਂ ਦੀ ਗਿਣਤੀ 180 ਦੇ ਕਰੀਬ ਪਹੁੰਚ ਸਕਦੀ ਹੈ ਹਾਲਾਂਕਿ ਜੇ ਤੇਜ਼ ਵਾਧਾ ਜਾਰੀ ਰਹਿੰਦਾ ਹੈ ਤਾਂ ਸੰਖਿਆ 290 ਦੇ ਮੌਜੂਦਾ ਅਨੁਮਾਨਿਤ ਉੱਚ ਦ੍ਰਿਸ਼ ਤੱਕ ਪਹੁੰਚ ਜਾਂ ਵੱਧ ਸਕਦੀ ਹੈ।

 

ਹੋਰ ਹਸਪਤਾਲ ਦਾਖਲਾ(ਗੈਰ-ਆਈਸੀਯੂ) ਵੀ ਅਗਲੇ ਕਈ ਹਫਤਿਆਂ ਵਿੱਚ 700 ਦੀ ਸੰਭਾਵਿਤ ਉਚਾਈ ਵੱਲ ਸੰਕੇਤ ਕਰ ਰਿਹਾ ਹੈ। ਜੇ ਉੱਚ ਸਥਿਤੀ ਤੇ ਪਹੁੰਚਦੇ ਹਨ ਤਾਂ ਇਸਦਾ ਮਤਲਬ ਪਿਛਲੀਆਂ ਸਾਰੀਆਂ ਤਰੰਗਾਂ ਵੇਵਜ਼ ਨਾਲੋਂ ਦੇਖਭਾਲ ਪ੍ਰਣਾਲੀ ਤੇ ਵਧੇਰੇ ਵਧੇਰੇ ਸੰਯੁਕਤ ਪ੍ਰਭਾਵ ਹੋਵੇਗਾ ਅਤੇ ਜੇ ਫੈਲਾਅ ਵਿੱਚ ਤਬਦੀਲੀਆਂ ਵਧੇਰੇ ਫੈਲਣ ਦਾ ਕਾਰਨ ਬਣਦੀਆਂ ਹਨ ਤਾਂ ਇਹ ਸੰਖਿਆ ਪਹਿਲਾਂ ਤੋਂ ਵੀ ਪਾਰ ਹੋ ਸਕਦੀ ਹੈ।

 

ਮਾਡਲਿੰਗ ਪੂਰੇ ਸੂਬੇ ਲਈ ਹੈ। ਕੁਝ ਖੇਤਰ ਪ੍ਰਤੀ ਵਿਅਕਤੀ ਕੇਸਾਂ ਅਤੇ ਹਸਪਤਾਲ ਦਾਖਲੇ ਦੇ ਵੱਖਰੇ ਅੰਕੜਿਆਂ ਦਾ ਅਨੁਭਵ ਕਰਨਗੇ; ਇਹ ਫਰਕ ਘੱਟ ਟੀਕਾਕਰਣ ਖੇਤਰਾਂ ਵਿੱਚ ਸਪੱਸ਼ਟ ਵੇਖਿਆ ਜਾ ਸਕੇਗਾ।

 

ਮਾਡਲਿੰਗ ਇੱਕ ਲਗਾਤਾਰ ਪ੍ਰਕਿਰਿਆ ਹੈ ਜਿੱਥੇ ਜਾਂਚ ਅਤੇ ਅਨੁਮਾਨਾਂ ਦੀ ਨਿਰੰਤਰ ਤੁਲਨਾ ਹੁੰਦੀ ਹੈ। ਜਦੋਂ ਇਹ ਤੁਲਨਾ ਅਸਪੱਸ਼ਟ ਦਿਖਦੀ ਹੈ ਤਾਂ ਮਾਡਲ ਧਾਰਨਾਵਾਂ ਦਾ ਮੁੜ ਮੁਲਾਂਕਣ ਕੀਤਾ ਜਾਂਦਾ ਹੈ ਜੋ ਕਿ ਨਵੀਂ ਜਾਣਕਾਰੀ ਜਿਵੇਂ ਆਊਟਬ੍ਰੇਕ(ਬਿਮਾਰੀ ਫੈਲਣ) ਨਾਲ ਬਦਲ ਸਕਦੀਆਂ ਹਨ।

 

ਇਹ ਮਾਡਲਿੰਗ ਆਨਲਾਈਨ ਉਪਲਬਧ available online ਹੈ। ਇੱਕ ਵੱਖਰੀ ਸਬੂਤ ਸਮਰੀ evidence summary ਵੀ ਪੋਸਟ ਕੀਤੀ ਗਈ ਹੈ ਜਿਸ ਵਿੱਚ ਮੁੱਖ ਅਨੁਮਾਨ ਅਤੇ ਧਿਆਨ ਹਿੱਤ ਜਾਣਕਾਰੀ, ਹਸਪਤਾਲ ਪ੍ਰਭਾਵ ਮਾਡਲਿੰਗ ਜੋ ਕਿ ਜੂਨ ਦੇ ਅਖੀਰ ਵਿੱਚ ਘੋਸ਼ਿਤ ਕੀਤੇ ਗਏ ਬਦਲਾਵਾਂ ਨੂੰ ਸੂਚਿਤ ਕਰਨ ਲਈ ਵਿਕਸਤ ਕੀਤੀ ਗਈ ਸੀ ਅਤੇ ਹੋਰ ਜਾਣਕਾਰੀ ਲਈ ਰੈਫਰੈਂਸ ਸੂਚੀ ਸ਼ਾਮਲ ਹੈ।

 

ਸਬੰਧਿਤ ਜਾਣਕਾਰੀ

Open for Summer lottery

ਮਲਟੀਮੀਡੀਆ

ਮੀਡੀਆ ਪੁੱਛਗਿੱਛ

Steve Buick

780-288-1735
Senior Press Secretary, Health

 

View this announcement online
Government of Alberta newsroom
Contact government
Unsubscribe

 

 


Reader's opinions

Current track

Title

Artist

Request A Song
close slider

    Advertise with Us