ਵੈਕਸੀਨ ਲਈ ਯੋਗਤਾ ਵਿੱਚ ਵਿਸਥਾਰ ਅਤੇ ਟੀਕਾਕਰਣ ਦਾ ਨਵਾਂ ਮੀਲ ਪੱਥਰ 

Written by on October 7, 2021

News release

ਵੈਕਸੀਨ ਲਈ ਯੋਗਤਾ ਵਿੱਚ ਵਿਸਥਾਰ ਅਤੇ ਟੀਕਾਕਰਣ ਦਾ ਨਵਾਂ ਮੀਲ ਪੱਥਰ 

ਅਕਤੂਬਰ 05, 2021 Media inquiries

75 ਪ੍ਰਤੀਸ਼ਤ ਤੋਂ ਵੱਧ ਯੋਗ ਅਲਬਰਟਨਜ਼ ਹੁਣ ਕੋਵਿਡ-19 ਵਿਰੁੱਧ ਪੂਰੇ ਵੈਕਸੀਨੇਟਿਡ ਹਨ ਜਦੋਂ ਕਿ ਹਜਾਰਾਂ ਹੋਰ ਅਲਬਰਟਨ ਹੁਣ ਕੋਵਿਡ-19 ਦੀ ਤੀਜੀ ਖੁਰਾਕ ਲੈਣ ਦੇ ਯੋਗ ਹਨ।

6 ਅਕਤੂਬਰ ਤੋਂ 75 ਅਤੇ ਇਸ ਤੋਂ ਵੱਧ ਉਮਰ ਦੇ ਅਲਬਰਟਨਜ਼ ਅਤੇ 65 ਅਤੇ ਇਸ ਤੋਂ ਵੱਧ ਉਮਰ ਦੇ ਫਸਟ ਨੇਸ਼ਨਜ਼(ਮੂਲ ਨਿਵਾਸੀ), ਇਨੁਇਟ ਅਤੇ ਮੇਤੀ ਲੋਕ ਆਪਣੀ ਦੂਜੀ ਖੁਰਾਕ ਤੋਂ ਘੱਟੋ ਘੱਟ ਛੇ ਮਹੀਨਿਆਂ ਬਾਅਦ ਤੀਜੀ ਖੁਰਾਕ ਲਈ ਬੁਕਿੰਗ ਸ਼ੁਰੂ ਕਰ ਸਕਦੇ ਹਨ।

ਟੀਕਾਕਰਨ ਬਾਰੇ ਅਲਬਰਟਾ ਸਲਾਹਕਾਰ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਅਲਬਰਟਾ, ਕਨੇਡਾ ਦੇ ਪਹਿਲੇ ਸੂਬਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਇਨ੍ਹਾਂ ਉਮਰ ਸਮੂਹਾਂ ਨੂੰ ਟੀਕੇ ਦੀ ਤੀਜੀ ਖੁਰਾਕ ਦੇਣ ਦੀ ਸ਼ੁਰੂਆਤ ਕੀਤੀ ਹੈ। ਬਜ਼ੁਰਗ ਅਲਬਰਟਨਸ ਅਤੇ ਉਹ ਲੋਕ ਜੋ ਇਮਯੂਨੋਕੌਮਪ੍ਰੋਮਾਈਜ਼ਡ(ਕਮਜੋਰ ਇਮਿਊਨਿਟੀ) ਜਾਂ ਸੀਨੀਅਰ ਹੋਮ ਵਿੱਚ ਹਨ, ਨੂੰ ਕੋਵਿਡ-19 ਕਾਰਨ ਹਸਪਤਾਲ ਦਾਖਲੇ, ਮੌਤ ਜਾਂ ਗੰਭੀਰ ਸਥਿਤੀ ਵਿੱਚ ਪਹੁੰਚਣ ਦੇ ਉੱਚ ਜੋਖਮ ਵਿੱਚ ਹੋਣ ਕਰਕੇ ਤੀਜੀ ਖੁਰਾਕ ਦਿੱਤੀ ਜਾ ਰਹੀ ਹੈ।

ਸਿਹਤ ਅਧਿਕਾਰੀ ਕਨੇਡਾ ਅਤੇ ਦੁਨੀਆ ਭਰ ਵਿੱਚ ਟੀਕੇ ਦੀ ਪ੍ਰਭਾਵਸ਼ੀਲਤਾ ਦੇ ਸਾਰੇ ਨਵੇਂ ਸਬੂਤਾਂ ਦੀ ਨਿਗਰਾਨੀ ਕਰਦੇ ਰਹਿਣਗੇ।

ਦੂਜੀ ਖੁਰਾਕ ਦਾ ਹੋਰ ਮੀਲ ਪੱਥਰ ਰੱਖਿਆ

ਹੁਣ ਤੱਕ 75.1 ਪ੍ਰਤੀਸ਼ਤ ਯੋਗ ਅਲਬਰਟਨਜ਼ ਟੀਕੇ ਦੀਆਂ ਦੋ ਖੁਰਾਕਾਂ ਪ੍ਰਾਪਤ ਕਰਨ ਤੋਂ ਬਾਅਦ ਕੋਵਿਡ -19 ਦੇ ਵਿਰੁੱਧ ਪੂਰੀ ਤਰ੍ਹਾਂ ਵੈਕਸੀਨੇਟਿਡ ਹੋ ਚੁੱਕੇ ਹਨ।

ਇਸ ਤੋਂ ਇਲਾਵਾ ਯੋਗ ਅਲਬਰਟਾਵਾਸੀਆਂ ਦੇ 84.5 ਪ੍ਰਤੀਸ਼ਤ ਨੂੰ ਘੱਟੋ ਘੱਟ ਇੱਕ ਖੁਰਾਕ ਮਿਲ ਚੁੱਕੀ ਹੈ। 3 ਸਤੰਬਰ ਤੋਂ 500,000 ਤੋਂ ਵੱਧ ਪਹਿਲੀ, ਦੂਜੀ ਅਤੇ ਤੀਜੀ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਤੀਜੀ ਖੁਰਾਕ ਲਈ ਯੋਗ ਅਲਬਰਟਨਜ਼

75 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਅਲਬਰਟਨਜ਼ ਅਤੇ 65 ਅਤੇ ਇਸ ਤੋਂ ਵੱਧ ਉਮਰ ਦੇ ਫਸਟ ਨੇਸ਼ਨਜ਼(ਮੂਲ ਨਿਵਾਸੀ), ਇਨੁਇਟ ਅਤੇ ਮੇਤੀ ਲੋਕਾਂ ਤੋਂ ਇਲਾਵਾ ਸਾਂਝੇ ਦੇਖਭਾਲ ਸੈਂਟਰ ਵਿੱਚ ਰਹਿੰਦੇ ਸੀਨੀਅਰਾਂ ਲਈ ਵੀ ਤੀਜੀ ਖੁਰਾਕ ਹੁਣ ਉਹਲਬਧ ਹੈ। ਇਹ ਵਿਅਕਤੀ ਗੰਭੀਰ ਨਤੀਜਿਆਂ ਅਤੇ ਇਕੱਠੇ ਰਹਿਣ ਵਾਲੀਆਂ ਥਾਵਾਂ ਦੇ ਅੰਦਰ ਸੰਭਾਵਤ ਫੈਲਣ ਦੇ ਸਭ ਤੋਂ ਵੱਧ ਜੋਖਮ ਵਿੱਚ ਹਨ ਅਤੇ ਉਹ ਵੈਕਸੀਨ ਆਪਣੀ ਰਿਹਾਇਸ਼( ਸਾਈਟ) ਤੇ ਹੀ ਪ੍ਰਾਪਤ ਕਰਨਗੇ।

ਬਹੁਤ ਸਾਰੀਆਂ ਇਮਯੂਨੋਕੌਮਪ੍ਰੋਮਾਈਜ਼ਿੰਗ(ਸਿਹਤ ਕਮਜੋਰੀ) ਦੀਆਂ ਸ਼ਰਤਾਂ ਅਨੁਸਾਰ ਦੂਜੀ ਖੁਰਾਕ ਤੋਂ ਘੱਟੋ ਘੱਟ ਅੱਠ ਹਫ਼ਤਿਆਂ ਬਾਅਦ ਤੀਜੀ ਖੁਰਾਕ ਲਈ ਯੋਗ ਹੁੰਦੀਆਂ ਹਨ। ਪੂਰੀ ਸੂਚੀ alberta.ca/vaccine ਤੇ ਵੇਖੋ।

ਉਨਾਂ ਅਲਬਰਟਨਜ਼ ਲਈ ਵਾਧੂ ਐਮਆਰਐਨਏ ਖੁਰਾਕਾਂ ਵੀ ਉਪਲਬਧ ਹਨ ਜੋ ਕਿਸੇ ਅਜਿਹੇ ਅਧਿਕਾਰ ਖੇਤਰ ਦੀ ਯਾਤਰਾ ਕਰ ਰਹੇ ਹਨ ਜਿੱਥੇ ਕੋਵੀਸ਼ਿਲਡ/ਐਸਟਰਾਜੈਨੇਕਾ ਜਾਂ ਮਿਸ਼ਰਤ ਖੁਰਾਕਾਂ ਨਾਲ ਵੈਕਸੀਨੇਸ਼ਨ(ਟੀਕਾਕਰਣ) ਨੂੰ ਪ੍ਰਵਾਨਗੀ ਨਹੀਂ ਹੈ।

ਤੀਜੀ ਖੁਰਾਕ ਦੀ ਅਪੌਆਇੰਟਮੈਂਟ ਬੁੱਕ ਕਰਨਾ

75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਲਬਰਟਨਜ਼ ਅਤੇ ਰਿਜ਼ਰਵ ਤੋਂ ਬਾਹਰ ਰਹਿੰਦੇ ਫਸਟ ਨੇਸ਼ਨਜ਼, ਮੇਤੀ ਅਤੇ ਇਨੁਇਟ ਵਿਅਕਤੀ alberta.ca/vaccine ਤੇ ਬੁਕਿੰਗ ਪ੍ਰਣਾਲੀ ਦੀ ਵਰਤੋਂ ਕਰਕੇ ਭਾਗ ਲੈਣ ਵਾਲੀਆਂ ਫਾਰਮੇਸੀਆਂ ਅਤੇ ਡਾਕਟਰਾਂ ਦੇ ਕਲੀਨਿਕਾਂ ਵਿੱਚ ਤੀਜੀ ਖੁਰਾਕ ਦੀ ਬੁੱਕਿੰਗ ਕਰ ਸਕਦੇ ਹਨ। ਅਲਬਰਟਨ 811, ਭਾਗੀਦਾਰ ਫਾਰਮੇਸੀਆਂparticipating pharmacies ਜਾਂ ਭਾਗ ਲੈਣ ਵਾਲੇ ਡਾਕਟਰਾਂ ਦੇ ਦਫਤਰਾਂ ਨੂੰ ਵੀ ਕਾਲ ਕਰ ਸਕਦੇ ਹਨ ਜਾਂ ਵਾਕ-ਇਨ ਟੀਕੇ ਮੁਹੱਈਆ ਕਰਾਉਣ ਵਾਲੀ ਕਮਿਊਨਿਟੀ ਫਾਰਮੇਸੀ ਲੱਭ ਸਕਦੇ ਹਨ।

65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀ ਜੋ ਫਸਟ ਨੇਸ਼ਨਜ਼ ਰਿਜ਼ਰਵ ਵਿੱਚ ਰਹਿੰਦੇ ਹਨ ਉਹ ਰਿਜ਼ਰਵ ਵਿੱਚ ਹੀ ਸਥਾਨਕ ਜਨਤਕ ਸਿਹਤ ਕਲੀਨਿਕਾਂ ਰਾਹੀਂ ਤੀਜੀ ਖੁਰਾਕ ਦੀ ਬੁਕਿੰਗ ਕਰ ਸਕਣਗੇ।

ਜੇ ਤੁਹਾਨੂੰ ਆਪਣੀ ਉਮਰ ਜਾਂ ਦੂਜੀ ਖੁਰਾਕ ਲਏ ਨੂੰ ਛੇ ਮਹੀਨੇ ਤੋਂ ਘੱਟ ਸਮਾਂ ਹੋਣ ਕਾਰਨ ਅਯੋਗ ਸਮਝਿਆ ਜਾਂਦਾ ਹੈ ਤਾਂ ਯੋਗ ਹੋਣ ਤੇ ਤੁਹਾਨੂੰ ਦੁਬਾਰਾ ਬੁੱਕ ਕਰਨ ਲਈ ਕਿਹਾ ਜਾਵੇਗਾ।

ਬਾਹਰੀ ਇਕੱਠ ਤੇ ਪਾਬੰਦੀਆਂ

ਕੋਵਿਡ-19 ਦੇ ਫੈਲਣ ਨੂੰ ਘਟਾਉਣ ਲਈ 6 ਅਕਤੂਬਰ ਤੋਂ ਲਾਗੂ ਸਾਰੇ ਆਊਟਡੋਰ ਨਿਜੀ ਸਮਾਜਿਕ ਇਕੱਠਾਂ ਤੇ ਜਨਤਕ ਸਿਹਤ ਦਾ ਨਵਾਂ ਉਪਾਅ ਲਾਗੂ ਹੋਵੇਗਾ:

  • ਆਊਟਡੋਰ ਨਿਜੀ ਸਮਾਜਿਕ ਇਕੱਠ ਪਰਿਵਾਰਾਂ ਵਿਚਕਾਰ ਦੋ-ਮੀਟਰ ਸਰੀਰਕ ਦੂਰੀ ਦੇ ਨਾਲ ਵੱਧ ਤੋਂ ਵੱਧ 20 ਲੋਕਾਂ ਤੱਕ ਸੀਮਿਤ ਹਨ। ਇਹ ਪਿਛਲੀ 200 ਲੋਕਾਂ ਦੀ ਸੀਮਾ ਤੋਂ ਘੱਟ ਹੈ।
  • ਪਹਿਲਾਂ ਵਾਲੇ ਸਾਰੇ ਜਨਤਕ ਸਿਹਤ ਉਪਾਅ ਉਸੇ ਤਰਾਂ ਲਾਗੂ ਹਨ।
  • ਜਨਤਕ ਸਿਹਤ ਦੇ ਸਾਰੇ ਉਪਾਵਾਂ ਬਾਰੇ ਵਧੇਰੇ ਜਾਣਕਾਰੀ alberta.ca/covid19 ਤੇ ਉਪਲਬਧ ਹੈ। 

ਸਬੰਧਿਤ ਜਾਣਕਾਰੀ

 

ਮੀਡੀਆ ਪੁੱਛਗਿੱਛ

Steve Buick

780-288-1735
ਸੀਨੀਅਰ ਪ੍ਰੈਸ ਸੈਕਟਰੀ, ਹੈਲਥ

 


Reader's opinions

Current track

Title

Artist

Request A Song
close slider

    Advertise with Us