ਵਿਦਿਆਰਥੀਆਂ ਅਤੇ ਸਟਾਫ ਦੀ ਚੌਥੀ ਲਹਿਰ ਤੋਂ ਸੁਰੱਖਿਆ 

Written by on October 8, 2021

News release

ਵਿਦਿਆਰਥੀਆਂ ਅਤੇ ਸਟਾਫ ਦੀ ਚੌਥੀ ਲਹਿਰ ਤੋਂ ਸੁਰੱਖਿਆ 

ਅਕਤੂਬਰ 05, 2021 Media inquiries

ਅਲਬਰਟਾ ਸਰਕਾਰ, ਵਿਦਿਆਰਥੀ, ਮਾਪੇ, ਅਧਿਆਪਕ ਅਤੇ ਸਟਾਫ ਨੂੰ ਕੋਵਿਡ-19 ਤੋਂ ਸੁਰੱਖਿਅਤ ਕਰਨ ਲਈ ਹੋਰ ਕਾਰਵਾਈ ਕਰ ਰਹੀ ਹੈ।

ਵਿਦਿਆਰਥੀਆਂ ਨੂੰ ਵਿਅਕਤੀਗਤ ਰੂਪ ਵਿੱਚ ਸੁਰੱਖਿਅਤ ਢੰਗ ਨਾਲ ਪੜਨ ਲਈ ਅਲਬਰਟਾ ਸਰਕਾਰ ਸਕੂਲਾਂ ਵਿੱਚ ਕੋਵਿਡ -19 ਦੇ ਕੇਸਾਂ ਦੀ ਜਨਤਕ ਰਿਪੋਰਟਿੰਗ ਅਤੇ ਸਕੂਲਾਂ ਵਿੱਚ ਸੰਪਰਕ ਨੋਟੀਫਿਕੇਸ਼ਨ ਮੁੜ ਸ਼ੁਰੂ ਕਰ ਰਹੀ ਹੈ ਨਾਲ ਹੀ ਕੋਵਿਡ-19 ਦੇ ਫੈਲਾਅ ਸਬੰਧੀ ਪਰਿਭਾਸ਼ਾਵਾਂ ਨੂੰ ਸਪੱਸ਼ਟ ਕਰ ਰਹੀ ਹੈ, ਤੇਜ਼ੀ ਨਾਲ ਟੈਸਟਿੰਗ ਕਿੱਟਾਂ ਮੁਹੱਈਆ ਕਰ ਰਹੀ ਹੈ ਅਤੇ ਸਕੂਲ ਅਧਿਕਾਰੀਆਂ ਨੂੰ ਬਾਲਗਾਂ ਲਈ ਕੋਵਿਡ-19 ਦੇ ਵੈਕਸੀਨੇਸਨ ਸਬੂਤ ਦਿਖਾਉਣ ਲਈ ਉਤਸ਼ਾਹਤ ਕਰ ਰਹੀ ਹੈ।

ਸਕੂਲਾਂ ਵਿੱਚ ਪਬਲਿਕ ਰਿਪੋਰਟਿੰਗ, ਆਊਟਬ੍ਰੇਕ(ਫੈਲਾਅ) ਦੀ ਪਰਿਭਾਸ਼ਾ ਅਤੇ ਸੰਪਰਕ ਸੂਚਨਾ

ਸਕੂਲਾਂ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਜਨਤਕ ਰਿਪੋਰਟਿੰਗ 6 ਅਕਤੂਬਰ ਨੂੰ ਦੁਬਾਰਾ ਸ਼ੁਰੂ ਹੋਵੇਗੀ ਅਤੇ ਅਲਬਰਟਾ ਹੈਲਥ ਨਾਲ ਘੱਟੋ-ਘੱਟ ਕੋਵਿਡ-19 ਦੇ 2 ਕੇਸਾਂ ਵਾਲੇ ਹਰੇਕ ਸਕੂਲ ਦੀ ਆਨਲਾਈਨ ਪਛਾਣ ਹੋਵੇਗੀ।

6 ਅਕਤੂਬਰ ਨੂੰ ਲਾਗੂ ਹੋਣ ਤੇ ਜੇਕਰ ਸਕੂਲ ਵਿੱਚ 14 ਦਿਨਾਂ ਦੇ ਸਮੇ ਅੰਦਰ 10 ਜਾਂ ਇਸਤੋਂ ਵੱਧ ਕੇਸ ਇੱਕ ਦੂਜੇ ਤੋਂ ਫੈਲੇ ਤਾਂ ਸਕੂਲ ਕੋਵਿਡ-19 ਦੇ ਫੈਲਣ ਦੀ ਜਨਤਕ ਰਿਪੋਰਟ ਦੇਣਗੇ।

12 ਅਕਤੂਬਰ ਤੋਂ ਮਾਪਿਆਂ ਨੂੰ ਇਹ ਵੀ ਸੂਚਿਤ ਕੀਤਾ ਜਾਵੇਗਾ ਕਿ ਕੀ ਸਕੂਲ ਵਿੱਚ ਇੰਨਫੈਕਸ਼ਨ ਹੋਣ ਤੇ ਉਨਾਂ ਦੇ ਬੱਚੇ ਨੂੰ ਕੋਵਿਡ-19 ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਸਕੂਲ ਅਧਿਕਾਰੀ ਅਲਬਰਟਾ ਹੈਲਥ ਸਰਵਿਸਿਜ਼ ਦੁਆਰਾ ਰੋਜ਼ਾਨਾ ਸਪਲਾਈ ਕੀਤੇ ਅੰਕੜੇ ਦੀ ਵਰਤੋਂ ਕਰਦੇ ਹੋਏ ਸੰਪਰਕ ਸੂਚਨਾ ਲਈ ਅੰਤਰਿਮ ਪ੍ਰਕਿਰਿਆ ਦਾ ਸਮਰਥਨ ਕਰਨਗੇ। ਇਸ ਵਿੱਚ ਸਹਾਇਤਾ ਲਈ ਨਵੇ ਸੁਝਾਅ ਸਿੱਧੇ ਸਕੂਲ ਅਥਾਰਟੀਆਂ ਨੂੰ ਪ੍ਰਦਾਨ ਕੀਤੇ ਜਾਣਗੇ।

ਅਲਬਰਟਾ ਹੈਲਥ ਸਰਵਿਸਿਜ਼ ਅਗਲੇ ਕਈ ਹਫਤਿਆਂ ਤੱਕ ਸਕੂਲਾਂ ਵਿੱਚ ਸੰਪਰਕ ਨੋਟੀਫਿਕੇਸ਼ਨ ਦੀ ਅਗਵਾਈ ਕਰੇਗੀ। ਏਐਚਐਸ ਦੀ ਅਗਵਾਈ ਵਾਲੀ ਸੰਪਰਕ ਨੋਟੀਫਿਕੇਸ਼ਨ ਸ਼ੁਰੂ ਹੋਣ ਤੇ ਮਾਪੇ ਸਕੂਲਾਂ ਵਿੱਚ ਆਨਲਾਈਨ ਨਕਸ਼ੇ ਰਾਹੀਂ ਸਕੂਲਾਂ ਵਿੱਚ ਚੇਤਾਵਨੀਆਂ ਅਤੇ ਬਿਮਾਰੀ ਦਾ ਫੈਲਾਅ ਵੇਖਣਯੋਗ ਹੋਣਗੇ।

ਘਰ ਵਿੱਚ ਰੈਪਿਡ ਟੈਸਟਿੰਗ ਕਿੱਟਾਂ

ਅਲਬਰਟਾ ਸਰਕਾਰ ਕਿੰਡਰਗਾਰਟਨ ਤੋਂ ਗ੍ਰੇਡ 6 ਦੇ ਸਕੂਲਾਂ ਵਿੱਚ ਬਿਮਾਰੀ ਦੇ ਫੈਲਾਅ ਦਾ ਸਾਹਮਣਾ ਕਰ ਰਹੇ ਸਕੂਲਾਂ ਲਈ ਇੱਕ ਖਾਸ ਰੈਪਿਡ ਟੈਸਟਿੰਗ ਪ੍ਰੋਗਰਾਮ ਦੇਵੇਗੀ ਕਿਉਂਕਿ ਇਸ ਉਮਰ ਵਰਗ ਲਈ ਅਜੇ ਟੀਕੇ ਉਪਲਬਧ ਨਹੀਂ ਹਨ।

ਸ਼ੁਰੂ ਵਿੱਚ ਟੈਸਟ ਕਿੱਟਾਂ ਮਾਪਿਆਂ ਅਤੇ ਸਟਾਫ ਨੂੰ ਅਕਤੂਬਰ ਦੇ ਅਖੀਰ ਵਿੱਚ ਵੰਡੀਆਂ ਜਾਣਗੀਆਂ ਅਤੇ ਸਕੂਲ ਵਿੱਚ 10 ਦਾਂ ਵੱਧ ਕੋਵਿਡ-19 ਕੇਸਾਂ ਨਾਲ ਫੈਲਾਅ ਵਾਲੇ ਸਕੂਲਾਂ ਵਿੱਚ ਵਰਤੋਂ ਯੋਗ ਹੋਣਗੀਆਂ। ਰੈਪਿਡ ਟੈਸਟਿੰਗ ਸਵੈਇੱਛਤ ਹੋਵੇਗੀ ਅਤੇ ਮਾਪਿਆਂ ਦੁਆਰਾ ਘਰ ਵਿੱਚ ਟੈਸਟ ਸਿਰਫ ਉਨ੍ਹਾਂ ਵਿਦਿਆਰਥੀਆਂ ਲਈ ਸਕ੍ਰੀਨਿੰਗ ਟੂਲ ਵਜੋਂ ਦਿੱਤੇ ਜਾਣਗੇ ਜੋ ਲੱਛਣ ਰਹਿਤ ਹਨ।

ਸਟਾਫ ਅਤੇ ਵਿਜ਼ਿਟਰਾਂ ਲਈ ਟੀਕਾਕਰਣ ਦੇ ਸਬੂਤ ਦਿਖਾਉਣ ਨੂੰ ਜੋਰ ਨਾਲ ਉਤਸ਼ਾਹਤ ਕੀਤਾ ਜਾਵੇ

ਅਲਬਰਟਾ ਸਰਕਾਰ ਸਾਰੇ ਸਕੂਲ ਅਥਾਰਟੀਆਂ ਨੂੰ ਅਜਿਹੀਆਂ ਨੀਤੀਆਂ ਵਿਕਸਤ ਕਰਨ ਲਈ ਜ਼ੋਰ ਨਾਲ ਉਤਸ਼ਾਹਤ ਕਰ ਰਹੀ ਹੈ ਜਿਨ੍ਹਾਂ ਵਿੱਚ ਟੀਕਾਕਰਣ ਦੇ ਸਬੂਤ ਜਾਂ ਅਧਿਆਪਕਾਂ, ਸਟਾਫ ਅਤੇ ਸਕੂਲ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਨੈਗੇਟਿਵ ਕੋਵਿਡ-19 ਟੈਸਟ ਨਤੀਜੇ ਦੀ ਲੋੜ ਹੈ। ਇਹ ਵਿਦਿਆਰਥੀਆਂ ਤੇ ਲਾਗੂ ਨਹੀਂ ਹੁੰਦਾ। ਟੀਕਾਕਰਨ ਦੀ ਸਥਿਤੀ ਕਰਕੇ ਸਕੂਲ ਅਥਾਰਟੀ ਵਿਦਿਆਰਥੀਆਂ ਨੂੰ ਪੜਾਈ ਤੋਂ ਇਨਕਾਰ ਨਹੀਂ ਕਰ ਸਕਦੀ। 

ਪ੍ਰਮੁੱਖ ਤੱਥ

 • ਅਲਬਰਟਾ ਹੈਲਥ ਘੱਟੋ-ਘੱਟ ਦੋ ਕੋਵਿਡ-19 ਕੇਸਾਂ ਵਾਲੇ ਹਰੇਕ ਸਕੂਲ ਦੇ ਨਾਂ ਦੀ ਜਨਤਕ ਤੌਰ ਤੇ ਰਿਪੋਰਟਿੰਗ ਕਰੇਗੀ ਜਿਸ ਨੂੰ ਹੇਠ ਲਿਖੇ ਅਨੁਸਾਰ ਸ਼੍ਰੇਣੀਬੱਧ ਕੀਤਾ ਗਿਆ ਹੈ:
  • ਚਿਤਾਵਨੀ – ਦੋ ਤੋਂ ਚਾਰ ਕੇਸ
  • ਚਿਤਾਵਨੀ – ਪੰਜ ਤੋਂ ਨੌਂ ਕੇਸ
  • ਆਊਟਬ੍ਰੇਕ(ਫੈਲਾਅ)-10 ਤੋਂ ਵੱਧ ਮਾਮਲੇ
 • 14 ਦਿਨਾਂ ਅੰਦਰ 10 ਜਾਂ ਵੱਧ ਕੇਸਾਂ ਵਾਲੇ ਸਕੂਲਾਂ ਲਈ ਏਐਚਐਸ ਦੁਆਰਾ ਫੈਲਾਅ ਦੀ ਜਾਂਚ ਪੂਰੀ ਕੀਤੀ ਜਾਏਗੀ।
 • ਅੰਤਰਿਮ ਅਧਾਰ ਤੇ ਸਕੂਲ ਅਧਿਕਾਰੀ ਏਐਚਐਸ ਦੁਆਰਾ ਪ੍ਰਦਾਨ ਕੀਤੇ ਮਾਪਦੰਡਾਂ ਦੀ ਵਰਤੋਂ ਕਰਦੇ ਹੋਏ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਨਜ਼ਦੀਕੀ ਸੰਪਰਕ ਨਿਰਧਾਰਤ ਕਰਨਗੇ ਅਤੇ ਸਿਰਫ ਸਕੂਲ ਵਿੱਚ ਹੀ ਨਜ਼ਦੀਕੀ ਸੰਪਰਕ ਵਾਲੇ ਪਰਿਵਾਰਾਂ ਨੂੰ ਸੂਚਿਤ ਕਰਨਗੇ।
 • ਜੇ ਪੰਜ ਦਿਨਾਂ ਵਿੱਚ ਕਲਾਸ ਵਿੱਚ ਤਿੰਨ ਜਾਂ ਵਧੇਰੇ ਕੇਸ ਇੱਕ ਦੂਜੇ ਤੋਂ ਫੈਲਦੇ ਹਨ ਤਾਂ ਕਿੰਡਰਗਾਰਟਨ ਤੋਂ ਗ੍ਰੇਡ 6 ਤੱਕ ਦੇ ਵਿਦਿਆਰਥੀ ਘਰੋਂ ਪੜਾਈ ਲਈ ਸ਼ਿਫਟ ਹੋ ਜਾਣਗੇ। ਪਰਿਵਾਰਾਂ ਨੂੰ ਜਨਤਕ ਥਾਵਾਂ ਤੋਂ ਬਚਣ, ਲੱਛਣਾਂ ਦੀ ਨਿਗਰਾਨੀ ਕਰਨ ਅਤੇ ਜੇ ਵਿਦਿਆਰਥੀ ਵਿੱਚ ਲੱਛਣ ਦਿਖਦੇ ਹਨ ਤਾਂ ਟੈਸਟ ਕਰਵਾਉਣ ਲਈ ਕਿਹਾ ਜਾਵੇਗਾ ਪਰੰਤੂ ਇਕਾਂਤਵਾਸ ਦੀ ਜ਼ਰੂਰਤ ਨਹੀਂ ਹੋਏਗੀ।
 • ਕਿਸੇ ਵੀ ਉਮਰ ਦੇ ਉਹ ਸਾਰੇ ਵਿਅਕਤੀ ਜਿਨ੍ਹਾਂ ਨੂੰ ਕੋਵਿਡ-19 ਹੈ 14 ਦਿਨਾਂ ਲਈ ਘਰ ਵਿੱਚ ਅਲੱਗ ਰਹਿਣ।
 • ਸਕੂਲਾਂ ਵਿੱਚ ਜਨਤਕ ਸਿਹਤ ਦੇ ਉਪਾਅ ਲਾਗੂ ਹਨ ਜਿਨ੍ਹਾਂ ਵਿੱਚ ਸ਼ਾਮਲ ਹਨ:
  • ਗ੍ਰੇਡ 4 ਅਤੇ ਇਸ ਤੋਂ ਉੱਪਰ ਦੇ ਵਿਦਿਆਰਥੀਆਂ ਲਈ ਅਤੇ ਸੀਰੀਆੰ ਕਲਾਸਾਂ ਸਟਾਫ ਅਤੇ ਅਧਿਆਪਕਾਂ ਲਈ ਮਾਸਕਿੰਗ ਲਾਜ਼ਮੀ ਹੈ।
  • ਐਲੀਮੈਂਟਰੀ ਸਕੂਲਾਂ ਵਿੱਚ ਕਲਾਸ ਕੋਹੌਰਟਿੰਗ(ਗਰੁਪਿੰਗ) ਨੂੰ ਲਾਗੂ ਕਰਨਾ।
  • ਲੋੜ ਅਨੁਸਾਰ ਦੋ ਮੀਟਰ ਸਰੀਰਕ ਦੂਰੀ ਬਣਾਈ ਰੱਖਣ ਦੀਆਂ ਜ਼ਰੂਰਤਾਂ ਦੇ ਨਾਲ ਸਕੂਲਾਂ ਵਿੱਚ ਇੰਨਡੋਰ ਖੇਡਾਂ, ਫਿਟਨੈੱਸ, ਮਨੋਰੰਜਨ ਅਤੇ ਪ੍ਰਦਰਸ਼ਨ ਗਤੀਵਿਧੀਆਂ ਦੀ ਆਗਿਆ ਹੈ।
  • ਸਰੀਰਕ ਗਤੀਵਿਧੀਆਂ ਦੇ ਦੌਰਾਨ 18 ਸਾਲ ਤੋਂ ਘੱਟ ਉਮਰ ਦੇ ਕਿਸ਼ੋਰਾਂ ਲਈ ਮਾਸਕ ਅਤੇ ਦੂਰੀ ਦੀ ਲੋੜ ਨਹੀਂ ਹੈ।
  • ਵਿਦਿਆਰਥੀਆਂ ਅਤੇ ਸਟਾਫ ਨੂੰ ਅਲਬਰਟਾ ਹੈਲਥ ਡੇਲੀ ਚੈਕਲਿਸਟ ਦੀ ਵਰਤੋਂ ਕਰਦੇ ਹੋਏ ਲੱਛਣਾਂ ਦੀ ਰੋਜ਼ਾਨਾ ਜਾਂਚ ਕਰਨੀ ਚਾਹੀਦੀ ਹੈ।
  • ਜੇ ਤੁਹਾਨੂੰ ਕੋਵਿਡ-19 ਦੇ ਮੁੱਖ ਲੱਛਣ ਹਨ ਜਾਂ ਟੈਸਟ ਪੌਜ਼ਿਟਿਵ ਹੈ ਤਾਂ ਇਕਾਂਤਵਾਸ ਵਿੱਚ ਜਾਓ।
  • ਜੇ ਤੁਹਾਡੇ ਬੱਚੇ ਦੀ ਕਲਾਸ ਜਾਂ ਸਕੂਲ ਵਿੱਚ ਕੋਈ ਕੇਸ ਹੈ ਤਾਂ ਲੱਛਣਾਂ ਲਈ ਆਪਣੇ ਬੱਚੇ ਦੀ ਨੇੜਿਓਂ ਨਿਗਰਾਨੀ ਕਰੋ।
  • ਕੋਵਿਡ -19 ਅਤੇ ਹੋਰ ਸਾਹ ਦੀਆਂ ਬਿਮਾਰੀਆਂ ਦੇ ਫੈਲਣ ਦੇ ਖਤਰੇ ਨੂੰ ਘਟਾਉਣ ਲਈ ਉੱਤਮ ਅਭਿਆਸਾਂ ਦੀ ਪਾਲਣਾ ਕਰੋ।

 

ਸਬੰਧਿਤ ਜਾਣਕਾਰੀ

 

ਮਲਟੀਮੀਡੀਆ

 

ਮੀਡੀਆ ਪੁੱਛਗਿੱਛ

Harrison Fleming

780-984-3543
Acting Press Secretary, Office of the Premier

Nicole Sparrow

780-720-1915
Press Secretary, Education

 


Reader's opinions

Current track

Title

Artist

Request A Song
close slider

  Advertise with Us