ਯਾਤਰਾ ਲਈ QR ਕੋਡ ਵੈਕਸੀਨ ਰਿਕਾਰਡ ਅੱਪਡੇਟ ਕੀਤਾ ਗਿਆ ਹੈ

Written by on November 25, 2021

News release

ਯਾਤਰਾ ਲਈ QR ਕੋਡ ਵੈਕਸੀਨ ਰਿਕਾਰਡ ਅੱਪਡੇਟ ਕੀਤਾ ਗਿਆ ਹੈ

ਨਵੰਬਰ 23, 2021 Media inquiries

ਯਾਤਰਾ(ਟ੍ਰੈਵਲ) ਕਰਨ ਦੀ ਯੋਜਨਾ ਬਣਾ ਰਹੇ ਅਲਬਰਟਾਵਾਸੀ 24 ਨਵੰਬਰ ਤੋਂ ਕਨੇਡਾ ਦੇ ਅੰਦਰ ਅਤੇ ਬਾਹਰ ਯਾਤਰਾ ਲਈ QR ਕੋਡ ਨਾਲ ਨਵਾਂ ਟੀਕਾ ਰਿਕਾਰਡ ਡਾਊਨਲੋਡ ਕਰ ਸਕਦੇ ਹਨ।

 

ਅਲਬਰਟਾ ਦੇ ਵੈਕਸੀਨ ਰਿਕਾਰਡ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਲਈ ਕਨੇਡੀਅਨ ਮਿਆਰ ਨੂੰ ਪੂਰਾ ਕਰਨ ਲਈ ਅੱਪਡੇਟ ਕੀਤਾ ਜਾਵੇਗਾ।

ਅੱਪਡੇਟ ਕੀਤਾ ਗਿਆ ਰਿਕਾਰਡ 24 ਨਵੰਬਰ ਨੂੰ alberta.ca/CovidRecords ਤੇ ਉਪਲਬਧ ਹੋਵੇਗਾ। ਇਸ ਵਿੱਚ ਮਿਡਲ ਨੇਮ ਵੀ ਸ਼ਾਮਲ ਹਨ ਅਤੇ ਰਿਕਾਰਡ ਦੋਵੇਂ ਅਧਿਕਾਰਤ ਭਾਸ਼ਾਵਾਂ ਵਿੱਚ ਹੈ।

 ਅਜਿਹੇ ਅਲਬਰਟਾਵਾਸੀ ਜਿੰਨਾਂ ਕੋਲ ਪਹਿਲਾਂ ਹੀ ਕਿਉ ਆਰ ਕੋਡ ਨਾਲ ਵੈਕਸੀਨ ਰਿਕਾਰਡ ਹੈ ਅਤੇ ਉਨਾਂ ਦਾ ਯਾਤਰਾ ਦਾ ਕੋਈ ਇਰਾਦਾ ਨਹੀਂ ਤਾਂ ਉਨਾਂ ਨੂੰ ਅੱਪਡੇਟਿਡ ਰਿਕਾਰਡ ਨੂੰ ਸੇਵ ਜਾਂ ਪ੍ਰਿੰਟ ਕਰਨ ਦੀ ਕੋਈ ਲੋੜ ਨਹੀਂ ਹੈ। ਅਲਬਰਟਨਜ਼ ਪਾਬੰਦੀ ਤੋਂ ਛੋਟ ਪ੍ਰੋਗਰਾਮ (REP) ਵਿੱਚ ਹਿੱਸਾ ਲੈਣ ਵਾਲੇ ਸਥਾਨਕ ਕਾਰੋਬਾਰਾਂ ਅਤੇ ਸਥਾਨਾਂ ਤੱਕ ਪਹੁੰਚ ਕਰਨ ਲਈ QR ਕੋਡ ਨਾਲ ਆਪਣੇ ਪੁਰਾਣੇ ਵੈਕਸੀਨ ਰਿਕਾਰਡ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ।

ਅਲਬਰਟਾ ਦੀ QR ਕੋਡ ਸਕੈਨਿੰਗ ਐਪ ਮੌਜੂਦਾ ਅਤੇ ਅੱਪਡੇਟ ਕੀਤੇ QR ਕੋਡ ਵੈਕਸੀਨ ਰਿਕਾਰਡ ਦੋਵਾਂ ਦੀ ਪਛਾਣ ਕਰੇਗੀ।

“ਅਸੀਂ ਟੀਕਾਕਰਨ ਦੇ ਅੰਤਰਰਾਸ਼ਟਰੀ ਤੌਰ ਤੇ ਮਾਨਤਾ ਪ੍ਰਾਪਤ ਸਬੂਤ ਦੇ ਨਾਲ ਅਲਬਰਟਾਵਾਸੀਆਂ ਲਈ ਦੇਸ਼ ਅਤੇ ਵਿਦੇਸ਼ ਵਿੱਚ ਯਾਤਰਾ ਕਰਨਾ ਆਸਾਨ ਬਣਾ ਰਹੇ ਹਾਂ। ਲੱਖਾਂ ਵੈਕਸੀਨੇਟਿਡ ਅਲਬਰਟਾਵਾਸੀਆਂ ਕੋਲ ਪਹਿਲਾਂ ਹੀ ਇੱਕ ਸੁਰੱਖਿਅਤ QR ਵੈਕਸੀਨ ਰਿਕਾਰਡ ਹੈ ਅਤੇ ਉਹ ਅਜੇ ਵੀ ਸਾਡੇ ਸੂਬੇ ਵਿੱਚ ਗਤੀਵਿਧੀਆਂ ਦਾ ਸੁਰੱਖਿਅਤ ਆਨੰਦ ਲੈਣ ਲਈ ਇਸਦੀ ਵਰਤੋਂ ਕਰ ਸਕਦੇ ਹਨ। ਅੱਪਡੇਟ ਕੀਤਾ ਗਿਆ QR ਕੋਡ ਉਹਨਾਂ ਨੂੰ ਜਲਦੀ ਅਤੇ ਆਸਾਨੀ ਨਾਲ ਟੀਕਾਕਰਨ ਦਾ ਸਬੂਤ ਪ੍ਰਦਾਨ ਕਰਨ ਦੀ ਇਜਾਜ਼ਤ ਦੇਵੇਗਾ।”

ਜੇਸਨ ਕੋਪਿੰਗ, ਸਿਹਤ ਮੰਤਰੀ

ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਅਲਬਰਟਾਵਾਸੀਆਂ ਨੂੰ ਕਿਸੇ ਵੀ ਦੂਜੇ ਸੂਬੇ ਜਾਂ ਅੰਤਰਰਾਸ਼ਟਰੀ ਯਾਤਰਾ ਤੋਂ ਪਹਿਲਾਂ ਕਨੇਡਾ ਸਰਕਾਰ Government of Canada ਅਤੇ ਆਪਣੀ ਯਾਤਰਾ ਸਥਾਨ ਨਾਲ ਲੋੜੀਂਦੇ ਯਾਤਰਾ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਲੋੜ ਹੁੰਦੀ ਹੈ।

ਅਲਬਰਟਾਵਾਸੀ ਰਜਿਸਟਰੀ ਦਫ਼ਤਰ ਜਾ ਕੇ ਜਾਂ 811 ਤੇ ਕਾਲ ਕਰਕੇ ਮੁਫਤ QR ਕੋਡ ਵਾਲਾ ਪ੍ਰਿੰਟ ਕੀਤਾ ਟੀਕਾ ਰਿਕਾਰਡ ਪ੍ਰਾਪਤ ਕਰ ਸਕਦੇ ਹਨ।

ਪਾਬੰਦੀਆਂ ਤੋਂ ਛੋਟ ਪ੍ਰੋਗਰਾਮ (REP) ਲਈ ਟੀਕਾਕਰਨ ਦਾ ਪ੍ਰਵਾਨਿਤ ਸਬੂਤ: ਗੈਰ-ਅਲਬਰਟਾ ਰਿਕਾਰਡ 

ਅੰਤਰਰਾਸ਼ਟਰੀ ਯਾਤਰੀਆਂ ਸਮੇਤ ਕਨੇਡਾ ਤੋਂ ਬਾਹਰ ਵੈਕਸੀਨੇਟਿਡ ਹੋਏ ਲੋਕ ਇੱਕ ਵੈਧ ਆਈਡੀ ਜਿਵੇਂ ਕਿ ਪਾਸਪੋਰਟ ਨਾਲ ਆਪਣੇ ਦੇਸ਼ ਤੋਂ ਬਾਹਰ ਵੈਕਸੀਨ ਰਿਕਾਰਡ ਦੀ ਵਰਤੋਂ ਕਰ ਸਕਦੇ ਹਨ। ਦੂਜੇ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਵਿੱਚੋ ਵੈਕਸੀਨ ਲੈਣ ਵਾਲਿਆਂ ਨੂੰ ਉਹਨਾਂ ਦੇ ਅਧਿਕਾਰ ਖੇਤਰਾਂ ਦੇ ਵੈਕਸੀਨ ਰਿਕਾਰਡਾਂ ਨੂੰ QR ਕੋਡ ਨਾਲ ਵਰਤਣ ਦੀ ਲੋੜ ਹੈ ਕਿਉਂਕਿ ਰਿਕਾਰਡਾਂ ਦੇ ਹੋਰ ਰੂਪਾਂ ਨੂੰ ਹੁਣ REP ਵਿੱਚ ਸਵੀਕਾਰ ਨਹੀਂ ਕੀਤਾ ਜਾਂਦਾ ਹੈ।

ਅਲਬਰਟਾ ਦੇ ਕਾਰੋਬਾਰਾਂ ਅਤੇ ਸਥਾਨਾਂ ਨੂੰ ਇਹ ਪੁਸ਼ਟੀ ਕਰਨ ਲਈ AB Covid Records Verifier(ਅਲਬਰਟਾ ਕੋਵਿਡ ਰਿਕਾਰਡ ਪੁਸ਼ਟੀ)ਐਪ ਦੀ ਵਰਤੋਂ ਕਰਨ ਲਈ ਜ਼ੋਰ ਨਾਲ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਗਾਹਕਾਂ ਦੀ ਟੀਕਾਕਰਨ ਸਥਿਤੀ REP ਲੋੜਾਂ ਨੂੰ ਪੂਰਾ ਕਰਦੀ ਹੋਵੇ। ਜੇਕਰ ਐਪ ਰਿਕਾਰਡ ਵੈਧ ਨਹੀਂ ਜਾਂ ‘ਰਿਕਾਰਡ ਨਹੀਂ ਮਿਲਿਆ’ ਮੈਸੇਜ ਦਿਖਾਉਂਦੀ ਹੈ ਤਾਂ ਗਾਹਕ ਉਸ ਸਥਾਨ ਵਿੱਚ ਦਾਖਲ ਨਹੀਂ ਹੋ ਸਕੇਗਾ। ਐਪ ਦੂਜੇ ਸੂਬਿਆਂ ਅਤੇ ਪ੍ਰਦੇਸ਼ਾਂ ਦੁਆਰਾ ਜਾਰੀ ਕੀਤੇ ਗਏ QR ਕੋਡਾਂ ਦੇ ਨਾਲ-ਨਾਲ ਕਨੇਡੀਅਨ ਆਰਮਡ ਫੋਰਸਿਜ਼(ਸੈਨਾ) ਦੇ ਰਿਕਾਰਡਾਂ ਨਾਲ ਰਿਕਾਰਡਾਂ ਨੂੰ ਸਕੈਨ ਕਰ ਸਕਦੀ ਹੈ।

18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਕਾਰੋਬਾਰਾਂ ਨੂੰ ਇੱਕ ਵੈਧ ਆਈ.ਡੀ. ਦੀ ਜਾਂਚ ਕਰਨੀ ਚਾਹੀਦੀ ਹੈ ਜੋ ਵੈਕਸੀਨ ਦੇ ਰਿਕਾਰਡ ਤੇ ਨਾਮ ਅਤੇ ਜਨਮ ਮਿਤੀ ਨਾਲ ਮੇਲ ਖਾਂਦਾ ਹੋਵੇ ਅਤੇ ਟੀਕਾਕਰਨ ਦੇ ਕਿਸੇ ਵੀ ਪ੍ਰਵਾਨਿਤ ਕਿਸਮ ਦੇ ਸਬੂਤ ਨਾਲ ਮਿਲਦਾ ਹੋਵੇ।

 

ਪ੍ਰਮੁੱਖ ਤੱਥ 

  • ਹੁਣ alberta.ca/CovidRecords ਲੈਣਾ ਸਿਰਫ ਕਨੇਡਾ ਦੇ ਅੰਦਰ ਤੱਕ ਸੀਮਤ ਹੈ। ਕਨੇਡਾ ਤੱਕ ਪਹੁੰਚ ਨੂੰ ਸੀਮਤ ਕਰਨਾ ਜਨਤਕ ਵੈੱਬਸਾਈਟਾਂ ਨੂੰ ਸੁਰੱਖਿਅਤ ਕਰਨ, ਅਲਬਰਟਨਜ਼ ਦੀ ਜਾਣਕਾਰੀ ਦੀ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਹਮਲਿਆਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਵਰਤੇ ਜਾਂਦੇ ਬਹੁਤ ਸਾਰੇ ਸਾਧਨਾਂ ਵਿੱਚੋਂ ਇੱਕ ਹੈ।
  • ਅਲਬਰਟਾਵਾਸੀਆਂ ਨੂੰ alberta.ca/CovidRecords ਰਾਹੀਂ ਆਪਣੇ ਰਿਕਾਰਡ ਪ੍ਰਾਪਤ ਕਰਨ ਲਈ ਖਾਤਾ ਬਣਾਉਣ ਦੀ ਲੋੜ ਨਹੀਂ ਹੈ। ਉਹਨਾਂ ਨੂੰ ਸਿਰਫ਼ ਕਿਸੇ ਵੀ ਖੁਰਾਕ ਦੇ ਟੀਕਾਕਰਨ ਦਾ ਮਹੀਨਾ ਅਤੇ ਸਾਲ, ਅਲਬਰਟਾ ਨਿੱਜੀ ਸਿਹਤ ਨੰਬਰ ਅਤੇ ਜਨਮ ਮਿਤੀ ਦਰਜ ਕਰਨ ਦੀ ਲੋੜ ਹੁੰਦੀ ਹੈ। ਟੀਕਾਕਰਨ ਤੋਂ ਬਾਅਦ ਰਿਕਾਰਡ ਉਪਲਬਧ ਹੋਣ ਵਿੱਚ ਦੋ ਹਫ਼ਤੇ ਲੱਗ ਸਕਦੇ ਹਨ।
  • QR ਕੋਡ ਤੋਂ ਬਿਨਾਂ ਪਿਛਲੇ ਅਲਬਰਟਾ ਟੀਕਾਕਰਨ ਰਿਕਾਰਡ ਜਿਸ ਵਿੱਚ ਵੈਕਸੀਨ ਪ੍ਰਦਾਤਾਵਾਂ ਅਤੇ ਮਾਈ ਹੈਲਥ ਰਿਕਾਰਡਸ ਤੋਂ ਸੇਵ ਕੀਤੇ ਰਿਕਾਰਡਾਂ ਨੂੰ ਹੁਣ ਪਾਬੰਦੀਆਂ ਤੋਂ ਛੋਟ ਪ੍ਰੋਗਰਾਮ ਦੇ ਤਹਿਤ ਟੀਕਾਕਰਨ ਦੇ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ ਜਾਵੇਗਾ।
  • ਕੋਈ ਵੀ ਵਿਅਕਤੀ ਜਿਸ ਦੇ ਵੈਕਸੀਨ ਰਿਕਾਰਡ ਤੇ ਜਾਣਕਾਰੀ ਗੁੰਮ ਹੈ ਜਾਂ ਗਲਤ ਹੈ ਜਾਂ ਇਸ ਤੱਕ ਪਹੁੰਚ ਕਰਨ ਵਿੱਚ ਸਮੱਸਿਆਵਾਂ ਹਨ, ਉਹ alberta.ca/CovidRecordsHelp ਤੇ ਜਾ ਕੇ ਸਹਾਇਤਾ ਲੈ ਸਕਦੇ ਹਨ।
  • ਹੁਣ 48 ਵਿੱਚੋਂ 38 ਫਸਟ ਨੇਸ਼ਨ alberta.ca/CovidRecords ਦੁਆਰਾ QR ਕੋਡ ਨਾਲ ਵੈਕਸੀਨ ਰਿਕਾਰਡ ਤੱਕ ਪਹੁੰਚ ਕਰ ਸਕਦੇ ਹਨ। ਅਲਬਰਟਾ ਸਰਕਾਰ ਆਉਣ ਵਾਲੇ ਹਫ਼ਤਿਆਂ ਵਿੱਚ ਆਪਣੇ ਟੀਕਾਕਰਨ ਰਿਕਾਰਡ ਨੂੰ ਜੋੜਨ ਲਈ ਬਾਕੀ ਬਚੇ ਫਸਟ ਨੇਸ਼ਨਜ਼ ਨਾਲ ਕੰਮ ਕਰਨਾ ਜਾਰੀ ਰੱਖੇਗੀ।
  • ਕਨੇਡੀਅਨ ਆਰਮਡ ਫੋਰਸਿਜ਼(ਕਨੇਡੀਅਨ ਸੇਨਾਵਾਂ) ਦੇ ਮੈਂਬਰਾਂ ਲਈ ਟੀਕਾਕਰਨ ਦੇ ਸਬੂਤ ਸਵੀਕਾਰ ਕੀਤੇ ਜਾਂਦੇ ਰਹਿਣਗੇ।
  • ਗਲਤ ਟੀਕਾਕਰਨ ਰਿਕਾਰਡ ਬਣਾਉਣਾ ਜਾਂ ਵਰਤਣਾ ਪਹਿਲੀ ਵਾਰ ਦੇ ਅਪਰਾਧ ਲਈ ਮੁਕੱਦਮਾ ਅਤੇ/ਜਾਂ $100,000 ਤੱਕ ਦੇ ਜੁਰਮਾਨੇ ਦੇ ਅਧੀਨ ਇੱਕ ਜੁਰਮ ਹੈ। 

 

ਸਬੰਧਿਤ ਜਾਣਕਾਰੀ

Alberta.ca/CovidRecords

 

Alberta.ca/Vaccine

 

Alberta.ca/CovidRecordsHelp

 

COVID-19 public health actions

 

COVID-19 information

 

ਮੀਡੀਆ ਪੁੱਛਗਿੱਛ

ਸਟੀਵ ਬੁਇਕ

780-288-1735

ਸੀਨੀਅਰ ਪ੍ਰੈਸ ਸੈਕਟਰੀ, ਹੈਲਥ

 

 


Reader's opinions

Current track

Title

Artist

Request A Song
close slider

    Advertise with Us