ਬੱਚਿਆਂ ਲਈ ਫਾਈਜ਼ਰ ਵੈਕਸੀਨ ਰੋਲਆਊਟ(ਮਿਲਣੀ) ਸ਼ੁਰੂ ਹੋ ਰਹੀ ਹੈ 

Written by on November 25, 2021

News release

ਬੱਚਿਆਂ ਲਈ ਫਾਈਜ਼ਰ ਵੈਕਸੀਨ ਰੋਲਆਊਟ(ਮਿਲਣੀ) ਸ਼ੁਰੂ ਹੋ ਰਹੀ ਹੈ 

ਨਵੰਬਰ 23, 2021 Media inquiries

ਸੂਬੇ ਵਿੱਚ ਬੱਚਿਆਂ ਲਈ ਫਾਈਜ਼ਰ ਕੋਵਿਡ-19 ਵੈਕਸੀਨ ਦੀਆਂ 394,000 ਤੋਂ ਵੱਧ ਖੁਰਾਕਾਂ ਪਹੁੰਚਣ ਨਾਲ ਅਲਬਰਟਾ 24 ਨਵੰਬਰ ਤੋਂ 5 ਤੋਂ 11 ਸਾਲ ਦੇ ਬੱਚਿਆਂ ਲਈ ਵੈਕਸੀਨ ਬੁਕਿੰਗ ਸ਼ੁਰੂ ਕਰ ਦੇਵੇਗਾ।।

ਇਹ ਖੁਰਾਕ ਸੂਬੇ ਭਰ ਦੇ 120 ਅਲਬਰਟਾ ਹੈਲਥ ਸਰਵਿਸਿਜ਼ ਟੀਕਾਕਰਨ ਕਲੀਨਿਕਾਂ ਅਤੇ ਭਾਈਚਾਰਿਆਂ ਵਿੱਚ ਚਾਰ ਫਾਰਮੇਸੀਆਂ ਵਿੱਚ ਵੰਡੀ ਜਾ ਰਹੀ ਹੈ ਜਿੱਥੇ ਏਐੱਚਐਸ ਕਲੀਨਿਕ ਨੇੜੇ ਨਹੀਂ ਹਨ।

ਬੱਚਿਆਂ ਦੇ ਸਾਰੇ ਟੀਕਿਆਂ ਲਈ ਬੁਕਿੰਗ ਦੀ ਲੋੜ ਹੋਵੇਗੀ ਅਤੇ ਬੁਕਿੰਗ ਬੁੱਧਵਾਰ, 24 ਨਵੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਪਹਿਲੀ ਖੁਰਾਕ ਲਈ ਬਿਕਿੰਗ ਸ਼ੁੱਕਰਵਾਰ, 26 ਨਵੰਬਰ ਤੋਂ ਸ਼ੁਰੂ ਹੋਵੇਗੀ। ਆਉਣ ਵਾਲੇ ਦਿਨਾਂ ਵਿੱਚ ਮਾਪਿਆਂ ਲਈ ਹੋਰ ਬੁਕਿੰਗ ਸਥਾਨਾਂ ਦੀ ਜਾਣਕਾਰੀ ਪ੍ਰਾਪਤ ਹੋ ਸਕੇਗੀ।

5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਵੈਕਸੀਨ ਬੁੱਕ ਕਰਨਾ

ਸੂਬੇ ਦੇ ਆਲੇ-ਦੁਆਲੇ ਅਲਬਰਟਾ ਹੈਲਥ ਸਰਵਿਸਿਜ਼ ਕਲੀਨਿਕਾਂ ਵਿੱਚ ਬੱਚਿਆਂ ਦੇ ਟੀਕੇ ਲਗਾਏ ਜਾਣਗੇ। ਵੈਕਸੀਨ ਚਾਰ ਫਾਰਮੇਸੀਆਂ ਤੇ ਵੀ ਉਪਲਬਧ ਹੋਵੇਗੀ ਜਿੱਥੇ AHS ਕਲੀਨਿਕ ਸੁਵਿਧਾਜਨਕ ਤੌਰ ਤੇ ਸਥਿਤ ਨਹੀਂ ਹਨ। ਅਲਬਰਟਾ ਵੈਕਸੀਨ ਬੁਕਿੰਗ ਸਿਸਟਮ ਦੁਆਰਾ alberta.ca/vaccine ਤੇ ਜਾਂ ਹੈਲਥ ਲਿੰਕ ਨੂੰ 811 ਤੇ ਕਾਲ ਕਰਕੇ ਪਹਿਲੀ ਖੁਰਾਕ ਲਈ ਬੁੱਕਿੰਗ ਕੀਤੀ ਜਾ ਸਕੇਗੀ। ਅਜੇ ਵਾਕ-ਇਨ ਉਪਲਬਧ ਨਹੀਂ ਹਨ।

ਫਸਟ ਨੇਸ਼ਨਜ਼ ਰਿਜ਼ਰਵ ਵਿੱਚ ਰਹਿਣ ਵਾਲੇ 5 ਤੋਂ 11 ਸਾਲ ਦੇ ਬੱਚੇ ਵੀ ਨਰਸਿੰਗ ਸਟੇਸ਼ਨਾਂ ਜਾਂ ਜਨਤਕ ਸਿਹਤ ਕਲੀਨਿਕਾਂ ਦੁਆਰਾ ਰਿਜ਼ਰਵ ਵਿੱਚ ਹੀ ਖੁਰਾਕਾਂ ਲੈ ਸਕਣਗੇ।

5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਪਹਿਲੀ ਅਤੇ ਦੂਜੀ ਖੁਰਾਕ ਵਿਚ ਅੰਤਰ ਘੱਟੋ-ਘੱਟ ਅੱਠ ਹਫ਼ਤੇ ਹੋਣਾ ਚਾਹੀਦਾ ਹੈ। ਇਹ ਵੀ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਪੀਡੀਆਟ੍ਰਿਕ(ਬੱਚਿਆਂ ਲਈ) ਕੋਵਿਡ-19 ਵੈਕਸੀਨ ਅਤੇ ਕਿਸੇ ਹੋਰ ਕਿਸਮ ਦੀ ਵੈਕਸੀਨ ਲਈ ਘੱਟੋ-ਘੱਟ 14 ਦਿਨ ਉਡੀਕ ਕਰਨੀ ਚਾਹੀਦੀ ਹੈ।

ਪਾਬੰਦੀਆਂ ਤੋਂ ਛੋਟ ਪ੍ਰੋਗਰਾਮ

12 ਸਾਲ ਤੋਂ ਘੱਟ ਉਮਰ ਦੇ ਬੱਚੇ ਉਸੇ ਤਰਾਂ ਹੀ ਟੀਕਾਕਰਨ ਦੀ ਸਥਿਤੀ ਬਗੈਰ ਪਾਬੰਦੀਆਂ ਤੋਂ ਛੋਟ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਕਾਰੋਬਾਰਾਂ ਅਤੇ ਸਥਾਨਾਂ ਤੇ ਜਾ ਸਕਣਗੇ। ਇਹ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਇਹ ਫੈਸਲਾ ਕਰਨ ਦਾ ਸਮਾਂ ਪ੍ਰਦਾਨ ਕਰੇਗਾ ਕਿ ਕੀ ਅਤੇ ਕਦੋਂ ਉਹਨਾਂ ਦੇ ਛੋਟੇ ਬੱਚਿਆਂ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖਿਆ ਜਾਵੇਗਾ।

12 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚੇ ਆਪਣੇ ਮਾਤਾ-ਪਿਤਾ ਜਾਂ ਸਰਪ੍ਰਸਤਾਂ ਦਾ ਪ੍ਰੋਗਰਾਮ ਦੀਆਂ ਲੋੜਾਂ ਪੂਰੀਆਂ ਹੋਣ ਤੇ ਸਹੂਲਤਾਂ ਤੱਕ ਪਹੁੰਚ ਕਰਨ ਦੇ ਯੋਗ ਹਨ ਅਤੇ ਨਾਲ ਹੀ ਮੌਜੂਦਾ ਜਨਤਕ ਸਿਹਤ ਉਪਾਵਾਂ ਦੀ ਪਾਲਣਾ ਕਰਦੇ ਹੋਏ ਕਿਸ਼ੋਰ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੇ ਹਨ।

ਪ੍ਰਮੁੱਖ ਤੱਥ

  • ਫਾਈਜ਼ਰ ਬਾਇਓਟੈਕ ਦੀ ਕੌਮਿਰਨੈਟੀ ਕੋਵਿਡ-19 ਵੈਕਸੀਨ ਕਨੇਡਾ ਵਿੱਚ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਵਰਤਣ ਲਈ ਪ੍ਰਵਾਨਿਤ ਇੱਕੋ ਇੱਕ ਟੀਕਾ ਹੈ।
  • ਹੈਲਥ ਕਨੇਡਾ ਨੇ 19 ਨਵੰਬਰ ਨੂੰ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ। ਇਸ ਨੂੰ ਯੂ.ਐੱਸ. ਵਿੱਚ ਵਰਤਣ ਲਈ ਵੀ ਮਨਜ਼ੂਰੀ ਦਿੱਤੀ ਗਈ ਹੈ।
  • 5 ਤੋਂ 11 ਸਾਲ ਦੀ ਉਮਰ ਦੇ 391,000 ਤੋਂ ਵੱਧ ਅਲਬਰਟਨ ਕੋਵਿਡ-19 ਵੈਕਸੀਨ ਲੈਣ ਦੇ ਯੋਗ ਹੋਣਗੇ।
  • ਅਲਬਰਟਾ ਵਿੱਚ ਅੱਜ ਤੱਕ:
  • 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਮਾਰਚ 2020 ਤੋਂ ਹੁਣ ਤੱਕ ਕੋਵਿਡ-19 ਦੇ ਲਗਭਗ 30,700 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 78 ਕੇਸ ਹਸਪਤਾਲ ਵਿੱਚ ਅਤੇ 20 ਇੰਟੈਂਸਿਵ ਕੇਅਰ ਵਿੱਚ ਦਾਖਲ ਹੋਏ। 

 

ਸਬੰਧਿਤ ਜਾਣਕਾਰੀ

Book your COVID-19 vaccine appointment

 

COVID-19 vaccines and records information

 

AHS information on vaccine booking

 

ਮੀਡੀਆ ਪੁੱਛਗਿੱਛ

ਸਟੀਵ ਬੁਇੱਕ

Steve.buick@gov.ab.ca

ਸੀਨੀਅਰ ਪ੍ਰੈਸ ਸੈਕਟਰੀ, ਸਿਹਤ ਮੰਤਰਾਲਾ

780-288-1735

 


Reader's opinions

Current track

Title

Artist

Request A Song
close slider

    Advertise with Us