ਬੇਰੁਜ਼ਗਾਰ ਅਲਬਰਟਾ ਵਾਸੀਆਂ ਨੂੰ ਕੰਮ ਤੇ ਵਾਪਸ ਲਿਆਉਣਾ

Written by on October 4, 2021

ਨਿਊਜ਼ ਰਿਲੀਜ਼

ਬੇਰੁਜ਼ਗਾਰ ਅਲਬਰਟਾ ਵਾਸੀਆਂ ਨੂੰ ਕੰਮ ਤੇ ਵਾਪਸ ਲਿਆਉਣਾ

01 ਅਕਤੂਬਰ, 2021 ਮੀਡੀਆ ਪੁੱਛਗਿੱਛ 

ਅਲਬਰਟਾ ਦੀ ਸਰਕਾਰ ਡਰਾਈਵਿੰਗ ਬੈਕ ਟੂ ਵਰਕ ਗ੍ਰਾਂਟ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਕੇ ਕਾਰਜਬਲ ਨੂੰ ਮਜ਼ਬੂਤ ਕਰ ਰਹੀ ਹੈ।

2021-22 ਵਿੱਚ ਕੁੱਲ $5 ਮਿਲੀਅਨ ਦੀ ਫੰਡਿੰਗ 500 ਬੇਰੁਜ਼ਗਾਰ ਅਲਬਰਟਾ ਵਾਸੀਆਂ ਨੂੰ ਕਲਾਸ 1 ਡਰਾਈਵਰ ਲਾਇਸੈਂਸ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ।

ਗ੍ਰਾਂਟ ਪ੍ਰੋਗਰਾਮ ਅਲਬਰਟਾ ਦੀ ਰਿਕਵਰੀ ਯੋਜਨਾ ਦਾ ਹਿੱਸਾ ਹੈ। ਇਹ ਯੋਜਨਾ ਇਹ ਸੁਨਿਸ਼ਚਿਤ ਕਰਨ ‘ਤੇ ਕੇਂਦ੍ਰਿਤ ਹੈ ਕਿ ਕਾਮਿਆਂ ਕੋਲ ਉਹ ਹੁਨਰ ਹੋਣ ਜੋ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਕਰਨ ਅਤੇ ਇੱਕ ਪੇਸ਼ੇਵਰ ਟਰੱਕ ਡਰਾਈਵਰ ਵਜੋਂ ਚੰਗੀ ਤਨਖਾਹ ਵਾਲੀ ਨੌਕਰੀ ਹਾਸਲ ਕਰਨ ਲਈ ਲੋੜੀਂਦੇ ਹਨ।

ਡਰਾਈਵਿੰਗ ਬੈਕ ਟੂ ਵਰਕ ਗ੍ਰਾਂਟ ਪ੍ਰੋਗਰਾਮ ਨੂੰ ਅਲਬਰਟਾ ਦੀ ਸਰਕਾਰ ਨੇ 2020 ਵਿੱਚ ਦੋ ਸਾਲਾਂ ਦੇ ਪ੍ਰੋਗਰਾਮ ਵਜੋਂ ਪ੍ਰਵਾਨਗੀ ਦਿੱਤੀ ਸੀ।

ਅਲਬਰਟਾ ਦੀ ਰਿਕਵਰੀ ਯੋਜਨਾ ਅਲਬਰਟਾ ਦੀ ਅਰਥ-ਵਿਵਸਥਾ ਵਿੱਚ ਨਵਾਂ ਜੀਵਨ ਭਰਨ ਅਤੇ ਹਰ ਅਲਬਰਟਾ ਵਾਸੀ ਲਈ ਨਵੇਂ ਮੌਕੇ ਪੈਦਾ ਕਰਨ ਦੀ ਯੋਜਨਾ ਹੈ। ਇਹ ਨਿਰਮਾਣ ਕਰਨ, ਵਿਭਿੰਨਤਾ ਲਿਆਉਣ ਅਤੇ ਨੌਕਰੀਆਂ ਪੈਦਾ ਕਰਨ ਦੀ ਯੋਜਨਾ ਹੈ।

ਮੁੱਖ ਤੱਥ

 • $5 ਮਿਲੀਅਨ ਲਗਭਗ 500 ਬੇਰੁਜ਼ਗਾਰ ਅਲਬਰਟਾ ਵਾਸੀਆਂ ਨੂੰ ਆਪਣੇ ਕਲਾਸ 1 ਕਮਰਸ਼ੀਅਲ ਟਰੱਕ ਡਰਾਈਵਰ ਲਾਇਸੈਂਸ ਲਈ ਯੋਗਤਾ ਪ੍ਰਾਪਤ ਕਰਨ ਲਈ ਲੋੜੀਂਦੀ ਸਿਖਲਾਈ ਲੈਣ ਲਈ ਫੰਡ ਮੁਹੱਈਆ ਕਰਵਾਏਗਾ। 
  • 101 ਅਲਬਰਟਾ ਵਾਸੀ ਜੋ 2020 ਦੇ ਦਾਖਲੇ ਤੋਂ ਵੇਟ-ਲਿਸਟਿਡ ਸਨ, ਨੂੰ ਇਸ ਵਿੱਤੀ ਸਾਲ ਗ੍ਰਾਂਟ ਫੰਡ ਪ੍ਰਾਪਤ ਹੋਏ।
  • ਆਉਣ ਵਾਲੇ ਹਫਤਿਆਂ ਵਿੱਚ ਲਾਜ਼ਮੀ ਦਾਖਲਾ-ਪੱਧਰ ਦੀ ਸਿਖਲਾਈ (Mandatory Entry-Level Training (MELT) ਸ਼ੁਰੂ ਕਰਨ ਲਈ 1 ਅਕਤੂਬਰ ਤੋਂ 400 ਲੋਕਾਂ ਦੀ ਚੋਣ ਕੀਤੀ ਜਾਵੇਗੀ।
  • ਇਹ ਗ੍ਰਾਂਟ MELT ਪ੍ਰੋਗਰਾਮ ਡਰਾਈਵਰਾਂ ਦੀ ਲਾਗਤ ਦੇ ਅੰਦਾਜ਼ਨ $9,000 ਜਾਂ ਲਗਭਗ 90 ਪ੍ਰਤੀਸ਼ਤ ਨੂੰ ਕਵਰ ਕਰੇਗੀ, ਜਿਸਨੂੰ ਕਮਰਸ਼ੀਅਲ ਕੈਰੀਅਰ ਰੋਡ ਟੈਸਟ ਕਰਨ ਤੋਂ ਪਹਿਲਾਂ ਲੈਣਾ ਜ਼ਰੂਰੀ ਹੈ।
  • ਗ੍ਰਾਂਟ ਪ੍ਰੋਗਰਾਮ ਦੁਆਰਾ ਫੰਡ ਕੀਤੇ ਸਾਰੇ ਡਰਾਈਵਰਾਂ ਦੀ ਸਿਖਲਾਈ ਅਤੇ ਟੈਸਟਿੰਗ 31 ਮਾਰਚ, 2022 ਤੱਕ ਪੂਰੀ ਹੋਣੀ ਲਾਜ਼ਮੀ ਹੈ।
 • ਨਵੰਬਰ 2020 ਵਿੱਚ ਪ੍ਰੋਗਰਾਮ ਪੇਸ਼ ਕੀਤੇ ਜਾਣ ਤੋਂ: 
  • $3 ਮਿਲੀਅਨ ਅਲਾਟ ਕੀਤੇ ਗਏ ਹਨ ਅਤੇ 300 ਅਲਬਰਟਾ ਵਾਸੀਆਂ ਨੂੰ ਫੰਡਿੰਗ ਲਈ ਮਨਜ਼ੂਰੀ ਦਿੱਤੀ ਗਈ ਸੀ।
  • 249 ਲੋਕਾਂ ਨੇ ਪ੍ਰੋਗਰਾਮ ਪੂਰਾ ਕੀਤਾ ਅਤੇ ਆਪਣਾ ਕਲਾਸ 1 ਲਾਇਸੈਂਸ ਪ੍ਰਾਪਤ ਕੀਤਾ।
  • ਉਸ ਗਿਣਤੀ ਦੇ ਲਗਭਗ ਅੱਧੇ ਲੋਕਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਪ੍ਰੋਗਰਾਮ ਪੂਰਾ ਕਰਨ ਦੇ ਤਿੰਨ ਮਹੀਨਿਆਂ ਦੇ ਅੰਦਰ ਨੌਕਰੀ ਮਿਲ ਗਈ ਸੀ।
  • 51 ਲੋਕ ਜਾਂ ਤਾਂ ਸਿਖਲਾਈ ਤੋਂ ਹਟ ਗਏ ਜਾਂ ਸਿਖਲਾਈ ਪੂਰੀ ਕਰ ਲਈ ਪਰ ਗ੍ਰਾਂਟ ਦੁਆਰਾ ਅਦਾ ਕੀਤੀਆਂ ਗਈਆਂ ਦੋ ਕੋਸ਼ਿਸ਼ਾਂ ਵਿੱਚ ਕਲਾਸ 1 ਰੋਡ ਟੈਸਟ ਪਾਸ ਨਹੀਂ ਕੀਤਾ
 • ਉਦਯੋਗ ਨੇ ਅਲਬਰਟਾ ਵਿੱਚ 2023 ਤੱਕ 3,600 ਕਮਰਸ਼ੀਅਲ ਡਰਾਈਵਰਾਂ ਦੀ ਸੰਭਾਵਤ ਘਾਟ ਦੀ ਚਿਤਾਵਨੀ ਦਿੱਤੀ ਹੈ।

ਸੰਬੰਧਿਤ ਜਾਣਕਾਰੀ

ਮੀਡੀਆ ਪੁੱਛਗਿੱਛ

ਰੌਬ ਵਿਲੀਅਮਜ਼ 

780-722-7259
ਪ੍ਰੈਸ ਸਕੱਤਰ, ਟ੍ਰਾਂਸਪੋਰਟੇਸ਼ਨ

 


Reader's opinions

Current track

Title

Artist

Request A Song
close slider

  Advertise with Us