ਕੋਵਿਡ-19 ਵੈਕਸੀਨ ਦੇ ਕਿਊਆਰ ਕੋਡ ਸਕੈਨ ਕਰਨ ਲਈ ਐਪ ਹੁਣ ਉਪਲਬੱਧ ਹੈ।

Written by on October 14, 2021

News release

ਕੋਵਿਡ-19 ਵੈਕਸੀਨ ਦੇ ਕਿਊਆਰ ਕੋਡ ਸਕੈਨ ਕਰਨ ਲਈ ਐਪ ਹੁਣ ਉਪਲਬੱਧ ਹੈ।

 

ਅਕਤੂਬਰ 12, 2021 Media inquiries

ਕਿਊਆਰ (QR) ਕੋਡ ਨਾਲ ਵੈਕਸੀਨੇਸ਼ਨ ਦੇ ਸਬੂਤ ਦੀ ਜਾਂਚ ਕਰਨ ਲਈ ਸਰਕਾਰੀ ਸਹਾਇਤਾ ਪ੍ਰਾਪਤ ਵੈਰੀਫਿਕੇਸ਼ਨ ਐਪ ਹੁਣ ਡਾਉਨਲੋਡ ਲਈ ਉਪਲਬਧ ਹੈ।

ਕਾਰੋਬਾਰ ਅਤੇ ਸੰਸਥਾਵਾਂ ਆਪਣੇ ਗਾਹਕਾਂ ਦੀ ਵੈਕਸੀਨੇਸ਼ਨ ਸਥਿਤੀ ਦੀ ਤੁਰੰਤ ਅਸਾਨੀ ਨਾਲ ਪੁਸ਼ਟੀ ਕਰਨ ਲਈ ਮੁਫਤ ਏਬੀ ਕੋਵਿਡ ਰਿਕਾਰਡਜ਼ ਵੈਰੀਫਾਇਰ ਐਪ ਦੀ ਵਰਤੋਂ ਸ਼ੁਰੂ ਕਰ ਸਕਦੀਆਂ ਹਨ। ਏਬੀ ਕੋਵਿਡ ਰਿਕਾਰਡਜ਼ ਵੈਰੀਫਾਇਰ ਐਪ ਐਪਲ Apple ਅਤੇ ਐਂਡਰਾਇਡAndroid ਡਿਵਾਈਸਾਂ ਤੇ ਸੰਬੰਧਤ ਐਪ ਸਟੋਰਾਂ ਦੁਆਰਾ ਡਾਉਨਲੋਡ ਕਰਨ ਲਈ ਉਪਲਬਧ ਹੈ।

ਅਲਬਰਟਨਜ਼ ਬਿਨਾਂ ਅਕਾਂਊਟ ਬਣਾਏ alberta.ca/CovidRecords ਤੇ ਕਿਊਆਰ ਕੋਡ ਨਾਲ ਆਪਣਾ ਵੈਕਸੀਨ ਰਿਕਾਰਡ ਪ੍ਰਾਪਤ ਕਰ ਸਕਦੇ ਹਨ।

ਜਦੋਂ ਇੱਕ ਸਹੀ QR ਕੋਡ ਸਕੈਨ ਕੀਤਾ ਜਾਵੇਗਾ ਤਾਂ ਇੱਕ ਹਰਾ ਚੈਕ ਮਾਰਕ(ਠੀਕਾ) ਟੀਕਾਕਰਣ ਦੇ ਸਬੂਤ ਦੀ ਤਸਦੀਕ ਕਰੇਗਾ। ਇਹ ਉਸ ਵਿਅਕਤੀ ਦਾ ਨਾਮ ਅਤੇ ਜਨਮ ਮਿਤੀ ਵੀ ਦੱਸੇਗਾ ਜਿਸਦੀ ਕਾਰੋਬਾਰਾਂ ਨੂੰ ਪਛਾਣ ਵੱਜੋਂ ਜਾਂਚ ਕਰਨ ਲਈ ਕਿਹਾ ਜਾਂਦਾ ਹੈ। ਐਪ ਕਿਸੇ ਵੀ ਨਿੱਜੀ ਜਾਣਕਾਰੀ ਨੂੰ ਸਟੋਰ ਨਹੀਂ ਕਰਦਾ ਅਤੇ ਇੱਕ ਵਾਰ ਡਾਉਨਲੋਡ ਕਰਨ ਤੋਂ ਬਾਅਦ ਇਸਨੂੰ ਚਲਾਉਣ ਲਈ ਇੰਟਰਨੈਟ ਕਨੈਕਸ਼ਨ ਦੀ ਵੀ ਜ਼ਰੂਰਤ ਨਹੀਂ ਪਵੇਗੀ।

ਕਿਊਆਰ ਕੋਡ ਵਿੱਚ ਇੱਕ ਸੁਰੱਖਿਅਤ ਡਿਜੀਟਲ ਦਸਤਖਤ ਹੁੰਦੇ ਹਨ ਜੋ ਇਸਦੀ ਪੁਸ਼ਟੀ ਕਰਨਗੇ ਕਿ ਇਹ ਅਲਬਰਟਾ ਹੈਲਥ ਦੁਆਰਾ ਪ੍ਰਦਾਨ ਕੀਤਾ ਗਿਆ ਹੈ ਅਤੇ ਇਸ ਨੂੰ ਬਣਾਉਣਾ ਬਹੁਤ ਮੁਸ਼ਕਲ ਹੈ। ਇਹੀ ਤਕਨੀਕ ਬੈਂਕਿੰਗ ਪ੍ਰਣਾਲੀ ਅਤੇ ਹੋਰ ਕਾਰੋਬਾਰਾਂ ਵਿੱਚ ਸੁਰੱਖਿਅਤ ਲੈਣ ਦੇਣ ਲਈ ਵਰਤੀ ਜਾਂਦੀ ਹੈ। ਜੇ ਕੋਈ ਵਿਅਕਤੀ ਪਾਬੰਦੀਆਂ ਤੋਂ ਛੋਟ ਪ੍ਰੋਗਰਾਮ ਵਿੱਚ ਨਿਰਧਾਰਤ ਟੀਕਾਕਰਣ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰਦਾ ਜਾਂ ਜੇ QR ਕੋਡ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਸਕੈਨ ਕੀਤੇ ਜਾਣ ਤੇ ਰਿਕਾਰਡ ਅਵੈਧ(ਇਨਵੈਲਿਡ) ਦਿਖਾਈ ਦੇਵੇਗਾ।

ਅਲਬਰਟਨਜ਼ ਕਿਸੇ ਲੋਕਲ ਰਜਿਸਟਰੀ ਏਜੰਟ ਦੇ ਦਫਤਰ ਤੋਂ QR ਕੋਡ ਨਾਲ ਜਾਂ ਬਿਨਾਂ ਕਿਸੇ ਕੀਮਤ ਦੇ 811 ਤੇ ਕਾਲ ਕਰਕੇ ਟੀਕਾਕਰਣ ਦੇ ਪ੍ਰਿੰਟਿਡ ਸਬੂਤ ਦੀ ਬੇਨਤੀ ਕਰ ਸਕਦੇ ਹਨ। ਟੀਕਾਕਰਣ ਦੇ ਦੂਜੇ ਸਬੂਤ 15 ਨਵੰਬਰ ਤੱਕ ਸਵੀਕਾਰ ਕੀਤੇ ਜਾਣੇ ਜਾਰੀ ਰਹਿਣਗੇ ਜਿਸ ਵਿੱਚ ਟੀਕਾ ਪ੍ਰਦਾਤਾਵਾਂ ਦੇ ਕਾਗਜ਼ੀ ਰਿਕਾਰਡ ਜਾਂ ਸਕ੍ਰੀਨਸ਼ਾਟ ਜਾਂ alberta.ca/CovidRecords ਜਾਂ MyHealthRecords ਦਾ ਇੱਕ ਪ੍ਰਿੰਟਿਡ ਰਿਕਾਰਡ ਸ਼ਾਮਲ ਹੈ।

 ਪ੍ਰਮੁੱਖ ਤੱਥ

  • ਕਾਰੋਬਾਰਾਂ ਨੂੰ ਕਿਸੇ ਵੈਧ ਆਈਡੀ ਦੀ ਜਾਂਚ ਕਰਨ ਲਈ ਕਿਹਾ ਜਾਂਦਾ ਹੈ ਜੋ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕੇ ਦੇ ਰਿਕਾਰਡ ਦੇ ਕਿਸੇ ਵੀ ਪ੍ਰਕਾਰ ਦੇ ਟੀਕੇ ਦੇ ਸਬੂਤ ਦੇ ਨਾਲ ਮੇਲ ਖਾਂਦਾ ਹੈ।
  • QR ਕੋਡ ਸੋਸ਼ਲ ਮੀਡੀਆ ਤੇ ਸਾਂਝੇ ਨਹੀਂ ਕੀਤੇ ਜਾਣੇ ਚਾਹੀਦੇ ਕਿਉਂਕਿ ਉਹ ਸਕੈਨ ਕੀਤੇ ਜਾਣ ਤੇ ਟੀਕਾਕਰਣ ਦੇ ਸਬੂਤ ਦੀ ਪੁਸ਼ਟੀ ਕਰਨ ਤੋਂ ਇਲਾਵਾ ਜਨਮ ਮਿਤੀ ਅਤੇ ਪੂਰਾ ਨਾਂ ਦਿਖਾਉਂਦੇ ਹਨ। QR ਕੋਡ ਕਿਸੇ ਹੋਰ ਸਿਹਤ ਜਾਂ ਨਿੱਜੀ ਜਾਣਕਾਰੀ ਨਾਲ ਨਹੀਂ ਜੁੜਿਆ ਹੈ।
  • ਗਲਤ ਟੀਕਾਕਰਣ ਰਿਕਾਰਡ ਬਣਾਉਣਾ ਜਾਂ ਇਸਤੇਮਾਲ ਕਰਨਾ ਇੱਕ ਅਪਰਾਧ ਹੈ ਜੋ ਪਹਿਲੀ ਵਾਰ ਦੇ ਅਪਰਾਧ ਲਈ ਮੁਕੱਦਮੇ ਅਤੇ/ਜਾਂ 100,000 ਡਾਲਰ ਤੱਕ ਦੇ ਜੁਰਮਾਨੇਯੋਗ ਹੈ।
  • ਜੇ ਤੁਹਾਡੇ ਫੋਨ ਤੋਂ QR ਕੋਡ ਸਕੈਨ ਕਰਨ ਵਿੱਚ ਸਮੱਸਿਆਵਾਂ ਹਨ ਤਾਂ ਕੋਡ ਨੂੰ ਹੋਰ ਜ਼ੂਮ ਅਤੇ ਵੱਧ ਬਰਾਈਟ ਕਰੋ। ਜੇ ਕਾਗਜ਼ ਦਾ ਆਕਾਰ ਘੱਟ ਹੋਵੇ ਜਾਂ ਕਾਗਜ਼ ਦੀ ਕਾਪੀ ਤੇ ਵੱਲ ਪਏ ਹੋਣ ਤਾਂ QR ਕੋਡ ਸਹੀ ਢੰਗ ਨਾਲ ਸਕੈਨ ਨਹੀਂ ਕਰ ਸਕਦਾ। ਕਿਊਆਰ ਕੋਡ ਵਾਲੀ ਥਾਂ ਤੋਂ ਪੇਪਰ ਨੂੰ ਨਾਂ ਮੋੜੋ।
  • ਟੀਕੇ ਦੇ ਸਬੂਤ ਨੂੰ QR ਕੋਡ ਨਾਲ alberta.ca/CovidRecords ਰਾਹੀਂ ਪ੍ਰਾਪਤ ਕਰਨ ਲਈ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਸਮੇਤ ਸਾਰੇ ਅਲਬਰਟਨਜ਼ ਨੂੰ ਕਿਸੇ ਵੀ ਖੁਰਾਕ ਦੇ ਟੀਕੇ ਦੇ ਮਹੀਨੇ ਅਤੇ ਸਾਲ ਅਤੇ ਅਲਬਰਟਾ ਨਿਜੀ ਹੈਲਥ ਨੰਬਰ ਅਤੇ ਜਨਮ ਮਿਤੀ ਦਰਜ ਕਰਨਦੀ ਲੋੜ ਪਵੇਗੀ।
  • ਕਿਸੇ ਨੂੰ ਵੀ ਆਪਣੇ ਟੀਕੇ ਦੇ ਰਿਕਾਰਡ ਵਿੱਚ ਮਿਸਿੰਗ ਜਾਂ ਗਲਤ ਜਾਣਕਾਰੀ ਮਿਲਦੀ ਹੈ ਜਾਂ ਇਸ ਨੂੰ ਪ੍ਰਾਪਤ ਕਰਨ ਵਿੱਚ ਸਮੱਸਿਆ ਹੈ ਤਾਂ ਉਹ alberta.ca/CovidRecordsHelp ਤੇ ਜਾ ਕੇ ਸਹਾਇਤਾ ਲੈ ਸਕਦੇ ਹਨ।
  • ਐਪ ਨਾਲ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਕਾਰੋਬਾਰ 1-888-527-1224 ਤੇ ਹੈਲਪ ਲਾਈਨ ਨਾਲ ਸੰਪਰਕ ਕਰ ਸਕਦੇ ਹਨ ਜਾਂ covid19record@gov.ab.ca ਤੇ ਈਮੇਲ ਕਰ ਸਕਦੇ ਹਨ।

ਸਬੰਧਿਤ ਜਾਣਕਾਰੀ

Alberta.ca/CovidRecords

Alberta.ca/Vaccine

ਕੋਵਿਡ-19 ਪਬਲਿਕ ਹੈਲਥ ਕਾਰਵਾਈਆਂ

ਕੋਵਿਡ-19 ਜਾਣਕਾਰੀ 

 

ਮੀਡੀਆ ਪੁੱਛਗਿੱਛ

ਸਟੀਵ ਬੁਇਕ

780-288-1735

ਸੀਨੀਅਰ ਪ੍ਰੈਸ ਸੈਕਟਰੀ, ਹੈਲਥ

 


Reader's opinions

Current track

Title

Artist

Request A Song
close slider

    Advertise with Us