ਕੋਵਿਡ-19 ਦੀ ਵੈਕਸੀਨੇਸ਼ਨ(ਟੀਕਾਕਰਨ)ਦਾ ਨਵਾਂ ਕਾਰਡ ਸਾਈਜ਼ ਰਿਕਾਰਡ

Written by on September 16, 2021

News release

ਕੋਵਿਡ-19 ਦੀ ਵੈਕਸੀਨੇਸ਼ਨ(ਟੀਕਾਕਰਨ)ਦਾ ਨਵਾਂ ਕਾਰਡ ਸਾਈਜ਼ ਰਿਕਾਰਡ

ਸਤੰਬਰ 14, 2021 Media inquiries

ਅਲਬਰਟਾਵਾਸੀ ਜਲਦ ਹੀ ਆਪਣੀ ਵੈਕਸੀਨੇਸ਼ਨ ਦਾ ਸਬੂਤ ਮਾਈ ਹੈਲਥ ਰਿਕਾਰਡਜ਼ ਦੁਆਰਾ ਕਾਰਡ ਵਾਂਗ ਪ੍ਰਿੰਟ ਕਰ ਸਕਣਗੇ।

16 ਸਤੰਬਰ ਤੋਂ ਅਲਬਰਟਾਵਾਸੀ ਆਪਣੇ ਕਾਰਡ ਸਾਈਜ਼ ਵੈਕਸੀਨੇਸ਼ਨ ਦੇ ਸਬੂਤ ਦੀ ਕਾਪੀ ਪ੍ਰਿੰਟ ਕਰ ਸਕਣਗੇ ਜਾਂ ਇਸਨੂੰ ਆਪਣੇ ਫੋਨ ਜਾਂ ਟੈਬਲੇਟ ਤੇ ਦਿਖਾ ਸਕਣਗੇ।

ਟੀਕੇ ਦੇ ਸਬੂਤ ਨੂੰ QR ਕੋਡ ਰਾਹੀਂ ਉਪਲਬਧ ਕਰਾਉਣ ਲਈ ਵੀ ਕੰਮ ਚੱਲ ਰਿਹਾ ਹੈ। ਲੋੜ ਪੈਣ ਤੇ ਟੀਕਾਕਰਣ(ਵੈਕਸੀਨੇਸ਼ਨ) ਰਿਕਾਰਡ ਨੂੰ ਸ਼ੇਅਰ ਕਰਨ ਲਈ QR ਕੋਡ ਇੱਕ ਅਸਾਨ, ਤੇਜ਼ ਅਤੇ ਵਧੇਰੇ ਸੁਰੱਖਿਅਤ ਤਰੀਕਾ ਹੋਵੇਗਾ। ਆਉਣ ਵਾਲੇ ਹਫਤਿਆਂ ਵਿੱਚ QR ਕੋਡ ਉਪਲਬਧ ਹੋਣ ਦੀ ਉਮੀਦ ਹੈ।

ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਅਲਬਰਟਨਜ਼ ਸਮੇ ਸਿਰ ਆਪਣੇ ਟੀਕਾਕਰਣ ਕਾਰਡ ਦੇ ਸਬੂਤ ਨੂੰ ਆਪਣੇ ਫੋਨ ਤੇ ਸੇਵ ਕਰਨ ਜਾਂ ਲੋੜੀਂਦੀ ਤਾਰੀਖ ਤੋਂ ਪਹਿਲਾਂ ਇਸਨੂੰ ਪ੍ਰਿੰਟ ਕਰ ਲੈਣ। ਮਾਈਹੈਲਥ ਰਿਕਾਰਡਜ਼ ਦੀ ਵੈੱਬਸਾਈਟ ਵੱਡੇ ਸਮਾਗਮਾਂ ਅਤੇ ਲੌਂਗ ਵੀਕੈਂਡ ਤੋਂ ਪਹਿਲਾਂ ਬਹੁਤ ਵਿਅਸਤ ਹੋ ਸਕਦੀ ਹੈ।

ਜਿੰਨਾਂ ਅਲਬਰਟਨਜ਼ ਨੂੰ ਸਹਾਇਤਾ ਦੀ ਲੋੜ ਹੈ ਉਹ ਮਾਈਹੈਲਥ ਰਿਕਾਰਡਸ ਸਹਾਇਤਾ ਲਾਈਨ support line ਨਾਲ 1-844-401-4016 ਤੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਸੰਪਰਕ ਕਰ ਸਕਦੇ ਹਨ। ਸੋਮਵਾਰ ਤੋਂ ਸ਼ੁੱਕਰਵਾਰ ਅਤੇ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਟੀਕਾਕਰਣ ਰਿਕਾਰਡ ਪ੍ਰਾਪਤ ਕਰਨ ਬਾਰੇ ਆਮ ਪ੍ਰਸ਼ਨਾਂ ਦੇ ਉੱਤਰ Proof of Vaccination FAQ ਟੀਕਾਕਰਣ ਦਾ ਪ੍ਰਮਾਣ alberta.ca ਤੇ ਦਿੱਤੇ ਜਾਂਦੇ ਹਨ।

ਅਲਬਰਟਾ ਸਰਕਾਰ ਕੋਵਿਡ-19 ਮਹਾਂਮਾਰੀ ਦਾ ਜਵਾਬ ਕਰਵ ਨੂੰ ਮੋੜਣ, ਛੋਟੇ ਕਾਰੋਬਾਰਾਂ ਨੂੰ ਚਲਦਾ ਰੱਖਣ ਅਤੇ ਅਲਬਰਟਾ ਦੀ ਸਿਹਤ-ਸੰਭਾਲ ਪ੍ਰਣਾਲੀ ਦੀ ਰੱਖਿਆ ਲਈ ਸਹੀ ਉਪਾਵਾਂ ਨਾਲ ਜੀਵਨ ਅਤੇ ਰੋਜ਼ੀ-ਰੋਟੀ ਦੀ ਰਾਖੀ ਕਰ ਰਹੀ ਹੈ।

ਪ੍ਰਮੁੱਖ ਤੱਥ

 • ਮਾਈਹੈਲਥ ਰਿਕਾਰਡਜ਼, ਇੰਟਰਨੈਟ ਬ੍ਰਾਉਜ਼ਰ, ਫੋਨ ਜਾਂ ਟੈਬਲੇਟ ਤੇ ਡਾਉਨਲੋਡ ਕੀਤੇ ਐਪ ਦੁਆਰਾ ਆਨਲਾਈਨ ਪਹੁੰਚਯੋਗ ਹੈ।
 • ਮਾਈਹੈਲਥ ਰਿਕਾਰਡਸ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਅਲਬਰਟਨਜ਼ ਕੋਲ ਪਹਿਲਾਂ ਮਾਈ ਅਲਬਰਟਾ ਡਿਜੀਟਲ ਆਈਡੀ ਹੋਣੀ ਚਾਹੀਦੀ ਹੈ। ਅਲਬਰਟਾ ਡਰਾਈਵਰ ਲਾਇਸੈਂਸ ਜਾਂ ਆਈਡੀ ਕਾਰਡ ਦੀ ਵਰਤੋਂ ਕਰਕੇ MyAlberta Digital ID ਅਕਾਂਊਟ account.alberta.ca ਤੇ ਬਣਾਇਆ ਜਾ ਸਕਦਾ ਹੈ।
 • alberta.ca/mhr ਤੇ ਮਾਈਹੈਲਥ ਰਿਕਾਰਡਜ਼ ਖਾਤਾ ਬਣਾਉਣ ਲਈ ਅਲਬਰਟਨਜ਼ ਨੂੰ ਆਪਣੇ ਨਿੱਜੀ ਹੈਲਥ ਕੇਅਰ ਨੰਬਰ ਦੀ ਵਰਤੋਂ ਕਰਨੀ ਚਾਹੀਦੀ ਹੈ।
 • ਕੋਵਿਡ-19 ਦੇ ਟੀਕਾਕਰਣ ਦਾ ਰਿਕਾਰਡ 14 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਅਲਬਰਟਨਜ਼ ਲਈ ਦਸੰਬਰ 2020 ਤੋਂ ਉਪਲਬਧ ਹਨ।
 • ਪਿਛਲੇ ਤਿੰਨ ਹਫਤਿਆਂ ਵਿੱਚ 110,000 ਤੋਂ ਵੱਧ ਅਲਬਰਟਨਜ਼ ਨੇ ਆਪਣਾ ਮਾਈਹੈਲਥ ਰਿਕਾਰਡਜ਼ ਅਕਾਂਊਟ ਬਣਾਇਆ ਹੈ, ਜਿਸ ਨਾਲ ਉਪਭੋਗਤਾਵਾਂ ਦੀ ਕੁੱਲ ਸੰਖਿਆ ਲਗਭਗ 910,000 ਹੋ ਗਈ ਹੈ।
 • ਸਾਰੇ ਅਲਬਰਟਾਵਾਸੀਆਂ ਨੂੰ ਕੋਵਿਡ-19 ਟੀਕਾਕਰਣ ਸਮੇ ਇੱਕ ਕਾਗਜ਼ੀ ਟੀਕਾਕਰਣ ਰਿਕਾਰਡ ਪ੍ਰਾਪਤ ਕਰਨਾ ਚਾਹੀਦਾ ਹੈ।
 • ਆਨਲਾਈਨ ਟੀਕਾਕਰਣ ਦੇ ਸਬੂਤ ਪ੍ਰਾਪਤ ਕਰਨ ਦੇ ਨਾਲ ਨਾਲ ਅਲਬਰਟਨਜ਼ ਟੀਕਾਕਰਣ ਦਾ ਸਬੂਤ ਪਾਉਣ ਲਈ ਇਹ ਵੀ ਕਰ ਸਕਦੇ ਹਨ:
 • ਵੈਕਸੀਨ ਪ੍ਰਾਪਤ ਕਰਨ ਵਾਲੀ ਫਾਰਮੇਸੀ ਜਾਂ ਡਾਕਟਰ ਦੇ ਦਫਤਰ ਨਾਲ ਸੰਪਰਕ ਕਰੋ ਜਾਂ 811 ਤੇ ਕਾਲ ਕਰੋ।
 • ਇਸ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਣ ਦਾ ਸਬੂਤ ਲੈਣਾ ਸ਼ਾਮਲ ਹੈ ਜੋ ਮਾਈ ਹੈਲਥ ਰਿਕਾਰਡ ਦੁਆਰਾ ਆਪਣਾ ਰਿਕਾਰਡ ਪ੍ਰਾਪਤ ਨਹੀਂ ਕਰ ਸਕਦੇ।
 • ਅਲਬਰਟਨਜ਼ 1-844-401-4016 ਤੇ ਮਾਈਹੈਲਥ ਰਿਕਾਰਡਜ਼ ਸਹਾਇਤਾ ਲਾਈਨ(support line) ਨਾਲ ਸੰਪਰਕ ਕਰ ਸਕਦੇ ਹਨ ਜਾਂ myhealthrecords@gov.ab.ca ਤੇ ਈਮੇਲ ਕਰ ਸਕਦੇ ਹਨ।
 • ਮਾਈ ਅਲਬਰਟਾ ਡਿਜੀਟਲ ਆਈਡੀ ਵਿੱਚ ਸਹਾਇਤਾ ਲਈ ਅਲਬਰਟਨਜ਼ ਸਹਾਇਤਾ ਲਾਈਨ ਨਾਲ 1- 844-643-2789 ਤੇ ਸੰਪਰਕ ਕਰ ਸਕਦੇ ਹਨ ਜਾਂ myalbertaid@gov.ab.ca ਤੇ ਈਮੇਲ ਕਰ ਸਕਦੇ ਹਨ।

ਵੈਕਸੀਨੇਸ਼ਨ ਦੇ ਸਬੂਤ ਦਾ ਨਵਾਂ ਪ੍ਰਿੰਟ ਹੋਣ ਯੋਗ ਕਾਰਡ ਦਾ ਨਮੂਨਾ

ਮਾਈ ਹੈਲਥ ਰਿਕਾਰਡਜ਼ ਵਰਤਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦਿਖਾਂਉਦਾ ਚਾਰਟ

ਸਬੰਧਿਤ ਜਾਣਕਾਰੀ

ਮਲਟੀਮੀਡੀਆ

ਮੀਡੀਆ ਪੁੱਛਗਿੱਛ

Steve Buick

780-288-1735
ਸੀਨੀਅਰ ਪ੍ਰੈਸ ਸੈਕਟਰੀ, ਸਿਹਤ

view this announcement online
Government of Alberta newsroom
Contact government
Unsubscribe

 

 


Reader's opinions

Current track

Title

Artist

Request A Song
close slider

  Advertise with Us