ਅਲਬਰਟਾ ਸੁਰੱਖਿਆ ਬੁਨਿਆਦੀ ਢਾਂਚਾ ਪ੍ਰੋਗਰਾਮ ਗ੍ਰਾਂਟਾਂ ਹੁਣ ਉਪਲਬਧ ਹਨ 

Written by on October 9, 2021

News release

ਅਲਬਰਟਾ ਸੁਰੱਖਿਆ ਬੁਨਿਆਦੀ ਢਾਂਚਾ ਪ੍ਰੋਗਰਾਮ ਗ੍ਰਾਂਟਾਂ ਹੁਣ ਉਪਲਬਧ ਹਨ 

ਅਕਤੂਬਰ 07, 2021 Media inquiries

ਨਫ਼ਰਤ ਕਾਰਨ ਅਪਰਾਧਾਂ ਦੁਆਰਾ ਨਿਸ਼ਾਨਾ ਬਣਾਏ ਗਏ ਸੰਗਠਨ ਹੁਣ ਸੁਰੱਖਿਆ ਸਬੰਧੀ ਸੁਧਾਰ ਕਰਨ ਲਈ ਗ੍ਰਾਂਟਾਂ ਲਈ ਅਰਜ਼ੀ ਦੇ ਸਕਦੇ ਹਨ।

ਨਫ਼ਰਤ ਕਾਰਨ ਹਿੰਸਾ ਜਾਂ ਭੰਨ-ਤੋੜ ਦੇ ਖਤਰੇ ਵਿੱਚ ਯੋਗ ਸੰਗਠਨ ਹੁਣ ਅਲਬਰਟਾ ਸੁਰੱਖਿਆ ਬੁਨਿਆਦੀ ਢਾਂਚਾ ਪ੍ਰੋਗਰਾਮ (ਏਐਸਆਈਪੀ) ਰਾਹੀਂ ਸੁਰੱਖਿਆ ਅਤੇ ਤਕਨਾਲੋਜੀ ਵਿੱਚ ਸੁਧਾਰ ਕਰਨ ਲਈ ਗ੍ਰਾਂਟਾਂ ਲਈ ਅਰਜ਼ੀ ਦੇ ਸਕਦੇ ਹਨ।

ਇਹ ਗ੍ਰਾਂਟਾਂ ਸੁਰੱਖਿਆ ਅਤੇ ਨਿਗਰਾਨੀ ਸਬੰਧੀ ਅਤੇ ਸੁਰੱਖਿਆ ਸਿਖਲਾਈ ਅਤੇ ਯੋਜਨਾ ਆਦਿ ਵਿੱਚ ਸੁਧਾਰ ਲਈ ਹਨ ਤਾਂ ਜੋ ਖਤਰੇ ਵਿੱਚ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧਿਕ ਕੰਮਾਂ ਤੋਂ ਲੋਕਾਂ ਅਤੇ ਸੰਪਤੀ ਦੋਵਾਂ ਦੀ ਰੱਖਿਆ ਵਿੱਚ ਸਹਾਇਤਾ ਕੀਤੀ ਜਾ ਸਕੇ।

ਇਸ ਸਾਲ ਦੀ ਗ੍ਰਾਂਟ ਕਾਲ ਲਈ ਕੁੱਲ 500,000 ਡਾਲਰ ਉਪਲਬਧ ਹਨ। ਬਿਨੈਕਾਰ ਸਿਖਲਾਈ ਅਤੇ ਸੁਰੱਖਿਆ ਸਹਾਇਤਾ ਲਈ  10,000 ਡਾਲਰ ਅਤੇ ਸੁਰੱਖਿਆ ਬੁਨਿਆਦੀ ਢਾਂਚੇ ਲਈ 90,000 ਡਾਲਰ ਪ੍ਰਾਪਤ ਕਰਨ ਯੋਗ ਹਨ।

ਅਰਜ਼ੀ ਦੇਣ ਦੀ ਆਖਰੀ ਮਿਤੀ 10 ਨਵੰਬਰ ਹੈ। ਪੂਰੀ ਯੋਗਤਾ ਦੇ ਵੇਰਵਿਆਂ ਲਈ ਕਿਰਪਾ ਕਰਕੇ ASIP grant page. ਤੇ ਜਾਓ।

ਐਮਰਜੈਂਸੀ ਸੁਰੱਖਿਆ ਰੋਲਆਉਟ

ਐਮਰਜੈਂਸੀ ਅਲਬਰਟਾ ਸੁਰੱਖਿਆ ਬੁਨਿਆਦੀ ਢਾਂਚਾ ਪ੍ਰੋਗਰਾਮ (Emergency Alberta Security Infrastructure Program.)ਰਾਹੀਂ 250,000 ਡਾਲਰ ਤੋਂ ਵੱਧ ਗ੍ਰਾਂਟਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪ੍ਰੋਗਰਾਮ ਕਿਸੇ ਸਹੂਲਤ ਜਾਂ ਵਿਅਕਤੀਆਂ ਲਈ ਵਿਸ਼ੇਸ਼, ਫੌਰੀ ਅਪਰਾਧਕ ਖਤਰਿਆਂ ਨਾਲ ਸਬੰਧਤ ਸਹੂਲਤਾਂ ਦੀ ਸੁਰੱਖਿਆ ਲੋੜਾਂ ਲਈ ਐਮਰਜੈਂਸੀ ਫੰਡ ਮੁਹੱਈਆ ਕਰਦਾ ਹੈ। ਅਸਥਾਈ ਸੁਰੱਖਿਆ ਕਰਮਚਾਰੀਆਂ ਅਤੇ ਸਹੂਲਤਾਂ ਵਧਾਉਣ ਜਿਵੇਂ ਸੁਰੱਖਿਆ ਕੈਮਰੇ ਜਾਂ ਵੱਧੀਆ ਤਾਲੇ ਸਮੇਤ ਵਸਤੂਆਂ ਲਈ ਫੰਡਿੰਗ ਕਰਦੀ ਹੈ।

ਅਲਬਰਟਾ ਸਰਕਾਰ ਨੇ ਇਹ ਪ੍ਰੋਗਰਾਮ ਜੁਲਾਈ ਵਿੱਚ ਧਾਰਮਿਕ ਸਥਾਨਾਂ ਦੀ ਤੋੜਫੋੜ ਦੀਆਂ ਕਈ ਕਾਰਵਾਈਆਂ ਅਤੇ ਇੱਕ ਸ਼ੱਕੀ ਅੱਗਜ਼ਨੀ ਦੇ ਜਵਾਬ ਵਿੱਚ ਬਣਾਇਆ ਸੀ ਜਿਸਨੇ ਇੱਕ ਚਰਚ ਨੂੰ ਸਾੜ ਦਿੱਤਾ ਸੀ।

ਗ੍ਰਾਂਟ ਪ੍ਰਾਪਤ ਕਰਨ ਵਾਲਿਆਂ ਦੇ ਨਾਮ ਸੁਰੱਖਿਆ ਅਤੇ ਸੁਰੱਖਿਆ ਕਾਰਨਾਂ ਕਰਕੇ ਗੁਪਤ ਹਨ।

ਈ-ਏਐਸਆਈਪੀ ਪ੍ਰੋਗਰਾਮ ਗੈਰ-ਐਮਰਜੈਂਸੀ ਏਐਸਆਈਪੀ ਪ੍ਰੋਗਰਾਮ ਦੁਆਰਾ ਉਪਲਬਧ ਸ਼ੁਰੂਆਤੀ ਫੰਡਿੰਗ ਨੂੰ ਦੁੱਗਣਾ ਕਰਕੇ ਇਸ ਸਾਲ ਉਪਲਬਧ ਗ੍ਰਾਂਟ ਕੁੱਲ 1 ਮਿਲੀਅਨ ਡਾਲਰ ਹੈ।

ਸਬੰਧਿਤ ਜਾਣਕਾਰੀ

ਸਬੰਧਿਤ ਖਬਰਾਂ

  • ਨਫਰਤ ਦੇ ਨਿਸ਼ਾਨੇ ਤੇ ਭਾਈਚਾਰਿਆਂ ਲਈ ਅਪਾਤਕਾਲ ਸੁਰੱਖਿਆ (July 6, 2021)
  • ਖਤਰੇ ਵਿੱਚ ਅਲਬਰਟਨਜ਼ ਦਾ ਨਫਰਤ ਕਾਰਨ ਅਪਰਾਧਾਂ ਤੋਂ ਬਚਾਅ (June 11, 2021)

 

 


Reader's opinions

Current track

Title

Artist

Request A Song
close slider

    Advertise with Us