ਅਲਬਰਟਨਜ਼ ਨੂੰ ਸੁਰੱਖਿਅਤ ਰੱਖ ਰਹੇ ਕਾਰੋਬਾਰਾਂ ਲਈ ਹੋਰ ਸਹਾਇਤਾ 

Written by on October 13, 2021

News release

ਅਲਬਰਟਨਜ਼ ਨੂੰ ਸੁਰੱਖਿਅਤ ਰੱਖ ਰਹੇ ਕਾਰੋਬਾਰਾਂ ਲਈ ਹੋਰ ਸਹਾਇਤਾ 

ਅਕਤੂਬਰ 07, 2021 Media inquiries

ਅਲਬਰਟਾ ਸਰਕਾਰ ਪਾਬੰਦੀਆਂ ਤੋਂ ਛੋਟ ਪ੍ਰੋਗਰਾਮ ਨੂੰ ਲਾਗੂ ਕਰਨ ਵਾਲੇ ਕਾਰੋਬਾਰਾਂ ਲਈ ਨਵੇਂ ਸਹਾਇਤਾ ਪ੍ਰੋਗਰਾਮ ਲਿਆਏਗੀ।

ਜਨਤਕ ਸਿਹਤ ਦੀਆਂ ਤਾਜ਼ਾ ਕਾਰਵਾਈਆਂ ਦੇ ਜਵਾਬ ਵਿੱਚ ਸਰਕਾਰ ਪਾਬੰਦੀਆਂ ਤੋਂ ਛੋਟ ਪ੍ਰੋਗਰਾਮ (ਆਰਈਪੀ) ਨੂੰ ਲਾਗੂ ਕਰਨ ਦੇ ਖਰਚਿਆਂ ਦੀ ਭਰਪਾਈ ਅਤੇ ਕਰਮਚਾਰੀਆਂ ਲਈ ਸਹਾਇਤਾ ਸਿਖਲਾਈ ਵਿੱਚ ਸਹਾਇਤਾ ਲਈ ਫੰਡ ਮੁਹੱਈਆ ਕਰ ਰਹੀ ਹੈ।

ਆਰਈਪੀ ਲਾਗੂਕਰਨ ਲਈ ਗ੍ਰਾਂਟ

ਅਲਬਰਟਾ ਸਰਕਾਰ ਜਲਦ ਹੀ ਅਲਬਰਟਾ ਦੇ ਅਜਿਹੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ 2,000 ਡਾਲਰ ਦੀ ਇੱਕ ਵਾਰ ਮਿਲਣ ਵਾਲੀ ਰਾਸ਼ੀ ਪ੍ਰਾਪਤ ਕਰਨ ਯੋਗ ਹਨ ਜੋ ਪਾਬੰਦੀਆਂ ਤੋਂ ਛੋਟ ਪ੍ਰੋਗਰਾਮ ਦੀ ਚੋਣ ਕਰਦੇ ਹਨ ਅਤੇ ਉਨ੍ਹਾਂ ਨੂੰ ਟੀਕਾਕਰਣ ਦੇ ਸਬੂਤ, ਕੋਵਿਡ-19 ਨੈਗੇਟਿਵ ਟੈਸਟ ਨਤੀਜੇ ਜਾਂ ਡਾਕਟਰੀ ਛੋਟ ਦੀ ਲੋੜ ਹੈ।

ਆਰਈਪੀ ਲਾਗੂਕਰਨ ਗ੍ਰਾਂਟ ਦੇ ਯੋਗ ਅਲਬਰਟਾ ਦੇ ਕਾਰੋਬਾਰ ਫੰਡਿੰਗ ਦੀ ਵਰਤੋਂ ਆਪਣੇ ਅਨੁਸਾਰ ਕਰ ਸਕਦੇ ਹਨ।

ਅਲਬਰਟਾ, ਕਨੇਡਾ ਦਾ ਅਜਿਹਾ ਪਹਿਲਾ ਅਧਿਕਾਰ ਖੇਤਰ ਹੈ ਜੋ ਕਾਰੋਬਾਰਾਂ ਨੂੰ ਟੀਕਾਕਰਣ ਪ੍ਰੋਗਰਾਮ ਦੇ ਸਬੂਤ ਨਾਲ ਜੁੜੇ ਖਰਚਿਆਂ ਦੀ ਭਰਪਾਈ ਲਈ ਭੁਗਤਾਨ ਕਰਦਾ ਹੈ।

ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਭੁਗਤਾਨ ਲਈ ਅਰਜ਼ੀ ਅਗਲੇ ਚਾਰ ਤੋਂ ਛੇ ਹਫਤਿਆਂ ਵਿੱਚ ਖੁੱਲ੍ਹ ਜਾਵੇਗੀ। ਯੋਗਤਾ ਸ਼ਰਤਾਂ , ਅਰਜੀ ਪ੍ਰਕਿਰਿਆ ਬਾਰੇ ਜਾਣਕਾਰੀ ਸਮੇਤ ਪ੍ਰੋਗਰਾਮ ਬਾਰੇ ਹੋਰ ਵੇਰਵੇ ਅੰਤਮ ਰੂਪ ਦੇਣ ਤੋਂ ਬਾਅਦ ਸਾਂਝੇ ਕੀਤੇ ਜਾਣਗੇ।

ਆਰਈਪੀ ਸਿਖਲਾਈ ਗ੍ਰਾਂਟ

ਪਾਬੰਦੀਆਂ ਤੋਂ ਛੋਟ ਪ੍ਰੋਗਰਾਮ ਨੂੰ ਲਾਗੂ ਕਰਦੇ ਸਮੇਂ ਕਰਮਚਾਰੀਆਂ ਨੂੰ ਸੁਰੱਖਿਆ ਸਬੰਧੀ ਸਿਖਲਾਈ ਲਈ 1 ਮਿਲੀਅਨ ਡਾਲਰ ਵਧੇਰੇ  ਉਪਲਬਧ ਹੋਣਗੇ।

ਅਲਬਰਟਾ ਵਿੱਚ ਯੋਗ ਉਦਯੋਗ ਐਸੋਸੀਏਸ਼ਨਾਂ ਆਰਈਪੀ ਸਿਖਲਾਈ ਗ੍ਰਾਂਟ ਦੀ ਵਰਤੋਂ ਸਿਖਲਾਈ ਵਿਕਸਤ ਕਰਨ ਜਾਂ ਲੈਣ ਲਈ ਕਰ ਸਕਦੀਆਂ ਹਨ ਤਾਂ ਜੋ ਕਰਮਚਾਰੀਆਂ ਨੂੰ ਰੋਜ਼ਾਨਾ ਕੰਮ ਦੌਰਾਨ ਚੁਣੌਤੀਪੂਰਨ ਸਥਿਤੀਆਂ ਦਾ ਮੁਲਾਂਕਣ ਅਤੇ ਪ੍ਰਬੰਧਨ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਚੋਣਵੇਂ ਉਦਯੋਗਿਕ ਸੰਗਠਨਾਂ ਦੁਆਰਾ ਕਰਮਚਾਰੀ ਅਤੇ ਮਾਲਕ ਇਸ ਸਿਖਲਾਈ ਨੂੰ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਮਾਲਕਾਂ ਅਤੇ ਉਨ੍ਹਾਂ ਦੇ ਸਟਾਫ ਦੀ ਸੁਰੱਖਿਆ

ਸਰਕਾਰ ਉਨ੍ਹਾਂ ਕਾਰੋਬਾਰਾਂ ਦੀ ਸੁਰੱਖਿਆ ਲਈ ਕਾਨੂੰਨ ਪੇਸ਼ ਕਰੇਗੀ ਜਿਨ੍ਹਾਂ ਨੂੰ ਕਰਮਚਾਰੀਆਂ ਨੂੰ ਟੀਕੇ ਲਗਾਉਣ ਦੀ ਜ਼ਰੂਰਤ ਹੈ ਜਾਂ ਪਾਬੰਦੀ ਤੋਂ ਛੋਟ ਪ੍ਰੋਗਰਾਮ ਨੂੰ ਲਾਗੂ ਕਰਨ ਸਮੇ ਕਨੂੰਨੀ ਜਾਣਕਾਰੀ ਚਾਰਹਦੀ ਹੈ।

 

ਸਰਕਾਰ ਪਬਲਿਕ ਹੈਲਥ ਹੁਕਮਾਂ ਦੀ ਉਲੰਘਣਾ ਕਰਨ ਲਈ ਜੁਰਮਾਨੇ ਨੂੰ ਵੀ ਦੁਗਣਾ ਕਰ ਦੇਵੇਗੀ ਜਿਸ ਵਿੱਚ ਜਨਤਕ ਸਿਹਤ ਦੇ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਂਉਦੇ ਕਰਮਚਾਰੀਆਂ ਨਾਲ ਬਦਸਲੂਕੀ ਵੀ ਸ਼ਾਮਲ ਹੈ ਇਹ ਜੁਰਮਾਨਾ 2,000 ਡਾਲਰ ਤੋਂ 4,000 ਡਾਲਰ ਤੱਕ ਹੋ ਸਕਦਾ ਹੈ।

 

ਪ੍ਰਮੁੱਖ ਤੱਥ

 • ਛੋਟੇ ਅਤੇ ਦਰਮਿਆਨੇ ਉਦਯੋਗ ਅਲਬਰਟਾ ਦੀ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਜੋ ਸਾਰੇ ਕਾਰੋਬਾਰਾਂ ਦਾ 99 ਪ੍ਰਤੀਸ਼ਤ ਤੋਂ ਵੱਧ ਅਤੇ ਸਾਰੇ ਰੁਜ਼ਗਾਰ ਦਾ ਲਗਭਗ 55 ਪ੍ਰਤੀਸ਼ਤ ਹਿੱਸਾ ਹਨ।
 • ਅਲਬਰਟਾ ਸਰਕਾਰ ਨੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀ ਮੁੜ ਸ਼ੁਰੂਆਤ ਗ੍ਰਾਂਟ (ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ ਰੀਲੌਂਚ ਗ੍ਰਾਂਟ) ਦੁਆਰਾ 120,000 ਤੋਂ ਵੱਧ ਬਿਨੈਕਾਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ।
 • ਅਲਬਰਟਾ ਸਰਕਾਰ ਨੇ ਕੋਵਿਡ -19 ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਨੌਕਰੀਆਂ ਪੈਦਾ ਕਰਨ ਵਾਲਿਆਂ ਨੂੰ ਅਰਬਾਂ ਡਾਲਰ ਦੀ ਸਹਾਇਤਾ ਵੀ ਪ੍ਰਦਾਨ ਕੀਤੀ ਜਿਸ ਵਿੱਚ ਸ਼ਾਮਲ ਹਨ:
 • ਕਾਰਪੋਰੇਟ ਆਮਦਨ ਟੈਕਸ ਸੰਗ੍ਰਹਿ ਨੂੰ ਛੇ ਮਹੀਨਿਆਂ ਲਈ ਮੁਲਤਵੀ ਕਰਨ ਨਾਲ 1.5 ਬਿਲੀਅਨ ਡਾਲਰ ਦੀ ਰਾਹਤ ਪ੍ਰਦਾਨ ਕਰਨਾ।
 • ਐਜੁਕੇਸ਼ਨ ਪ੍ਰਾਪਰਟੀ ਟੈਕਸ ਨੂੰ ਮੁਲਤਵੀ(ਡੈਫਰ) ਕਰਕੇ 2019 ਦੇ ਪੱਧਰ ਤੇ ਹੀ ਰੱਖਣਾ।
 • 2020 ਸਾਲ ਦੇ WCB ਪ੍ਰੀਮੀਅਮਾਂ ਨੂੰ ਮੁਲਤਵੀ ਕਰਨਾ ਅਤੇ ਉਨ੍ਹਾਂ ਵਿੱਚੋਂ 50 ਪ੍ਰਤੀਸ਼ਤ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਅਦਾ ਕਰਦੇ ਹੋਏ ਉਹਨਾਂ ਦੀ 316 ਮਿਲੀਅਨ ਡਾਲਰ ਦੀ ਬਚਤ ਕਰਨਾ।
 • ਪਿਛਲੇ ਸਪਰਿੰਗ ਵਿੱਚ ਯੁਟਿਲਿਟੀ ਭੁਗਤਾਨਾਂ ਨੂੰ 90 ਦਿਨਾਂ ਲਈ ਡੈਫਰ ਕਰਨਾ।
 • ਕਮਰਸ਼ੀਅਲ ਕਿਰਾਏਦਾਰਾਂ ਨੂੰ ਕੱਢਣ ਤੇ ਪਾਬੰਦੀ ਦੇ ਨਾਲ ਨਾਲ ਕਿਰਾਏ ਵਿੱਚ ਵਾਧੇ ਅਤੇ ਲੇਟ ਫੀਸਾਂ ਤੇ ਪਾਬੰਦੀ।
 • ਰਿਹਾਇਸ਼ ਪ੍ਰਦਾਤਾਵਾਂ ਨੂੰ 1 ਮਾਰਚ, 2020 ਅਤੇ 30 ਜੂਨ, 2021 ਦੇ ਵਿਚਕਾਰ ਸੈਰ ਸਪਾਟਾ ਲੇਵੀ ਦੀ ਰਕਮ ਰੱਖਣ ਦੀ ਆਗਿਆ ਦੇਣੀ।

ਸਬੰਧਿਤ ਜਾਣਕਾਰੀ

 

ਮੀਡੀਆ ਪੁੱਛਗਿੱਛ

Justin Brattinga

780-203-0177
ਪ੍ਰੈਸ ਸੈਕਟਰੀ, ਜੌਬਜ਼, ਇਕੌਨੌਮੀ ਅਤੇ ਇਨੋਵੇਸ਼ਨ

 


Reader's opinions

Current track

Title

Artist

Request A Song
close slider

  Advertise with Us